9.6 C
United Kingdom
Saturday, March 7, 2026

More

    ਕੈਨੇਡਾ ਡੇਅ ਮੌਕੇ ਏਅਰ ਕੈਨੇਡਾ ਤੇ ਵੈਸਟਜੈਟ ਨੇ ਕੀਤਾ ਨਵਾਂ ਐਲਾਨ

    ਟੋਰਾਂਟੋ (ਬਲਜਿੰਦਰ ਸੇਖਾ)

    ਕਨੇਡਾ ਜਲਦੀ ਕਰੋਨਾਵਾਈਰਸ ਦੇ ਖ਼ਾਤਮੇ ਵੱਲ ਵੱਧ ਰਿਹਾ ਹੈ ।ਪਹਿਲੀ ਜੁਲਾਈ ਬੁੱਧਵਾਰ ਤੋ ਏਅਰ ਕੈਨੇਡਾ ਅਤੇ ਵੈਸਟ ਜੈਟ ਵਲੋਂ ਕੈਨੇਡਾ ਡੇਅ ਤੇ ਜਹਾਜਾਂ ਵਿੱਚ ਫੀਜੀਕਲ ਡਿਸਟੈਸਿੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਦੋਨੋ ਏਅਰ ਲਾਈਨਜ ਨੇ ਵਿਚਕਾਰਲੀ ਸੀਟ ਗ੍ਰਾਹਕਾਂ ਨੂੰ ਨਹੀਂ ਦੇ ਰਹੀਆਂ ਸਨ। ਪਰ 1 ਜੁਲਾਈ ਤੋਂ ਸਾਰੀਆਂ ਸੀਟਾਂ ਦੀ ਬੁਕਿੰਗ ਹੋਇਆ ਕਰੇਗੀ। ਹਾਲਾਂਕਿ ਕੋਰੋਨਾ ਦੇ ਕੇਸਾਂ ਕਰਕੇ ਕਈ ਸੁਆਲ ਵੀ ਉੱਠ ਰਹੇ ਹਨ, ਪਰ ਕਈ ਅਧਿਐਨ ਵੀ ਇਹ ਦੱਸਦੇ ਹਨ ਕਿ ਬੰਦ ਕੈਬਿਨ ਵਿੱਚ ਹਵਾ ਨੂੰ ਫੈਲਣੋ ਨਹੀਂ ਰੋਕਿਆ ਜਾ ਸਕਦਾ ਅਤੇ ਅਜਿਹੇ ਵਿੱਚ ਫੀਜੀਕਲ ਡਿਸਟੈਸਿੰਗ ਵੀ ਮਾਇਨੇ ਨੀ ਰੱਖਦੀ ਤੇ ਸ਼ਾਇਦ ਇਸੇ ਲਈ ਦੋਨੋਂ ਏਅਰਲਾਈਨਜ ਨੇ ਇਹ ਫੈਸਲਾ ਲਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!