13.5 C
United Kingdom
Saturday, June 6, 2026

More

    ਗਲਾਸਗੋ ਛੁਰੇਬਾਜ਼ੀ ‘ਚ ਮਾਰੇ ਹਮਲਾਵਰ ਦਾ ਨਾਂ ਪੁਲਿਸ ਨੇ ਜਨਤਕ ਕੀਤਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ )

    ਗਲਾਸਗੋ ਦੀ ਵੈਸਟ ਜਾਰਜ ਸਟਰੀਟ ਸਥਿਤ ਪਾਰਕ ਇੰਨ ਹੋਟਲ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਪੁਲਿਸ ਅਧਿਕਾਰੀ ਤੋਂ ਇਲਾਵਾ ਹੋਰ ਪੰਜ ਵਿਅਕਤੀ ਜ਼ਖ਼ਮੀ ਹੋ ਗਏ ਸਨ ਜਦਕਿ ਪੁਲਿਸ ਵੱਲੋਂ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹੁਣ ਪੁਲਿਸ ਨੇ ਉਕਤ ਮਾਰੇ ਗਏ ਹਮਲਾਵਰ ਦੀ ਪਛਾਣ ਜਨਤਕ ਕਰਦਿਆਂ ਦੱਸਿਆ ਹੈ ਕਿ ਉਹ ਸੂਡਾਨ ਦਾ ਰਹਿਣ ਵਾਲਾ ਸੀ ਅਤੇ ਸਕਾਟਲੈਂਡ ਵਿੱਚ ਪਨਾਹ ਲੈਣ ਲਈ ਰਹਿ ਰਿਹਾ ਸੀ। ਉਸਦਾ ਨਾਮ ਬੈਦਰਦੀਨ ਅਬਦੁੱਲਾ ਐਡਮ ਤੇ ਉਮਰ 28 ਸਾਲ ਸੀ। ਇਹ ਨਾਮ ਉਸਨੇ ਪਨਾਹ ਲੈਣ ਲਈ ਦਿੱਤੀ ਜਾਣਕਾਰੀ ਸਮੇਂ ਦਰਜ਼ ਕਰਵਾਇਆ ਸੀ। ਉਸ ਵੱਲੋਂ ਕੀਤੀ ਛੁਰੇਬਾਜ਼ੀ ਵਿੱਚ ਛੇ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜਿਹਨਾਂ ਵਿੱਚੋਂ ਇੱਕ ਪੁਲਿਸ ਅਧਿਕਾਰੀ, ਤਿੰਨ ਪਨਾਹਗੀਰ ਤੇ 2 ਹੋਟਲ ਦੇ ਕਾਮੇ ਹਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!