12.5 C
United Kingdom
Sunday, September 6, 2026

More

    ਮਿਸ਼ਨ ਫਤਿਹ -ਕੋਰੋਨਾ ਤੋਂ ਬਚਾਅ ਸੰਬੰਧੀ ਦਿੱਤੀ ਜਾਣਕਾਰੀ।

    ਅਸ਼ੋਕ ਵਰਮਾ
    ਬਠਿੰਡਾ,27 ਜੂਨ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਨੰੂ ਕਾਮਯਾਬ ਕਰਨ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਅਧੀਨ ਯੂਨਾਈਟਿਡ ਵੈਲਫੇਅਰ ਸੁਸਾਇਟੀ ਅਤੇ ਤਰਕਸ਼ੀਲ ਸੁਸਾਇਟੀ ਭੁੱਚੋ ਮੰਡੀ ਦੇ ਸਹਿਯੋਗ ਨਾਲ ਇਲਾਕੇ ਦੇ ਲੋਕਾਂ ਨੰੂ ਕੋਵਿਡ-19 ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ, ਯੂਨਾਈਟਿਡ ਸੰਸਥਾ ਦੇ ਬਾਨੀ ਵਿਜੇ ਭੱਟ, ਮੈਂਬਰ ਮਾਸਟਰ ਬਲਜਿੰਦਰ ਸਿੰਘ, ਰਵੀ, ਤਰਕਸ਼ੀਲ ਸੁਸਾਇਟੀ ਭੁੱਚੋ ਤੋਂ ਗੁਰਸੇਵਕ ਸੇਕੀ, ਰਾਜਵਿੰਦਰ ਰੰਗੀਲਾ ਅਤੇ ਕਰਮਜੀਤ ਚੱਕਬਖਤੂ ਨੇ ਮਿਸ਼ਨ ਫਤਿਹ ਦਾ ਸੁਨੇਹਾ ਲੋਕਾਂ ਤੱਕ ਪਹੰੁਚਾਉਣ ਵਿੱਚ ਸਹਿਯੋਗ ਕੀਤਾ। ਲੋਕਾਂ ਦੇ ਘਰਾਂ ਦੇ ਬਾਹਰ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਚਿਪਕਾਏ ਗਏ ਅਤੇ ਜਾਗਰੂਕਤਾ ਪਰਚੇ ਵੰਡੇ ਗਏ।
                         ਟ੍ਰੇਨਰ ਨਰੇਸ਼ ਪਠਾਣੀਆ ਅਤੇ ਵਿਜੇ ਭੱਟ ਨੇ ਇਲਾਕਾ ਨਿਵਾਸੀਆਂ ਨੰੂ ਹੈਂਡ ਵਾਸ਼ਿੰਗ ਦੇ ਤਰੀਕੇ ਸਿਖਾਏ ਅਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੇ ਟਿਪਸ ਦਿੱਤੇ। ਉਹਨਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਘਰੋਂ ਬਾਹਰ ਨਿਕਲ ਵੇਲੇ ਮੰੂਹ ਤੇ ਮਾਸਕ ਲਗਾਓ, ਹੱਥਾਂ ਨੰੂ ਚੰਗੀ ਤਰਾਂ ਸਾਬਣ ਪਾਣੀ ਨਾਲ ਬਾਰ-ਬਾਰ ਧੋਵੋ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ। ਉਹਨਾਂ ਕਿਹਾ ਕਿ ਇਹ ਵਾਇਰਸ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਇਨਸਾਨ ਵਿੱਚ ਸਾਹ ਰਾਹੀਂ ਫੈਲਦਾ ਹੈ। ਇਸ ਦੇ ਆਮ ਲੱਛਣਾਂ ਵਿੱਚ ਬੁਖ਼ਾਰ, ਸੁੱਕੀ ਖਾਂਸੀ, ਅਤੇ ਸਾਹ ਲੈਣ ਚ ਤਕਲੀਫ ਹੰੁਦੀ ਹੈ ਪਰੰਤੂ ਇਸ ਦੀ ਪੁਸ਼ਟੀ ਲਈ ਡਾਕਟਰੀ ਸਲਾਹ ਲੈਣੀ ਹੰੁਦੀ ਹੈ।  ਜਿਸ ਵਿਅਕਤੀ ਨੰੂ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਉਸ ਤੋਂ ਘੱਟੋ ਘੱਟ ਇੱਕ ਦੋ ਗੱਜ ਦੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ, ਗਲੇ ਨਾ ਮਿਲੋ। ਤਰਕਸ਼ੀਲ ਸੁਸਾਇਟੀ ਦੇ ਗੁਰਸੇਵਕ ਸੇਕੀ ਨੇ ਕੋਰੋਨਾ ਤੋਂ ਬਚਾਅ ਸੰਬੰਧੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਮੈਂਬਰਾਂ ਨੰੂ ਮਿਸ਼ਨ ਫਤਿਹ ਦੇ ਬੈਜ ਲਗਾਏ ਗਏ ਅਤੇ ਮਾਸਕ ਵੀ ਵੰਡੇ ਗਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!