12.5 C
United Kingdom
Sunday, September 6, 2026

More

    ਗ਼ਜ਼ਲ

    ਤੇਰੇ ਇਸ਼ਕ ਨੇ ਸਾਨੂੰ,ਰੁਤਬਾ ਉੱਚਾ ਦਿੱਤਾ ਹੈ |
    ਧੁੱਖਦੀ ਚਿੰਗਾੜੀ ਦਾ,ਭਾਂਬੜ ਮਚਾ ਦਿੱਤਾ ਹੈ |

    ਡੁੱਬ ਗਏ ਇਸ਼ਕ ਚ ਤੇਰੇ,ਹੋ ਕੇ ਫਨਾਹ ਅਸੀਂ ,
    ਟੁੱਟੇ ਹੋਏ ਦਿਲ ਚੰਦਰੇ,ਇਤਿਹਾਸ ਰਚਾ ਦਿੱਤਾ ਹੈ |

    ਚੜ੍ਹੇ ਅੰਬਰੀਂ ਅਸੀਂ,ਬਿਰਹਾ ਦੀ ਪੌੜੀ ਨਾਲ,
    ਇਸ਼ਕੇ ਦੀ ਪੀੜਾ ਨੇ,ਆਲਮ ਨੱਚਾ ਦਿੱਤਾ ਹੈ |

    ਲਬ ਬੰਦ ਸੀ ਇਸ ਤਰ੍ਹਾਂ,ਕੁਝ ਬੋਲ ਨਾ ਪਾਵਾਂਗੇ,
    ਖੁਦਾ ਰਹਿਮਤ ਨੇ,ਦਰਵੇਸ਼ ਬਚਾ ਦਿੱਤਾ ਹੈ |

    ਕੀ ਨਾਮ ਦਈਏ ਅਸੀਂ,ਇਸ ਮੁਹੱਬਤ ਨੂੰ,
    ਜਿਸਨੇ ‘ਸਾਥੋਂ’ ਸਾਨੂੰ ਹੀ,ਵੱਖ ਖਿਚਾ ਦਿੱਤਾ ਹੈ |

    ਮਿਲ ਜਾਊ ਜੇਕਰ ਹੁਣ ਵੀ,ਰੂਹ ‘ਚ ਰੂਹ ਹੋ ਕੇ,
    ‘ਜਲੰਧਰੀ’ ਆਖੇਗੀ,ਰਹਿਬਰ ਸੱਚਾ ਦਿੱਤਾ ਹੈ |

    ਅਮਨਦੀਪ ਕੌਰ ਜਲੰਧਰੀ
    88720-40085

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!