ਸਾਕਾਰਾਤਮਕਤਾ ਨਾਲ ਜਿੱਤੀ ਕੋਵਿਡ-19 ਦੀ ਜੰਗ
ਲੋਕਾਂ ਨੂੰ ਸਿਹਤ ਸਬੰਧੀ ਸਲਾਹਾਂ ਦੀ ਪਾਲਣਾ ਕਰਨ ਦੀ ਅਪੀਲ
ਮਾਲੇਰਕੋਟਲਾ,27ਜੂਨ (ਜਮੀਲ ਜੌੜਾ)
ਪੰਜਾਬ ਸਰਕਾਰ ਵੱਲੋਂ ਕੀਤੇ ਗਏ ‘ਮਿਸ਼ਨ ਫਤਿਹ’ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦਿੰਦਿਆਂ ਕੋਵਿਡ-19 ‘ਤੇ ਫਤਿਹ ਹਾਸਲ ਕਰਨ ਵਾਲੇ ਸੇਵਾ ਮੁਕਤ ਅਧਿਆਪਕ ਅਮਰਜੀਤ ਸਿੰਘ ਆਪਣੀ ਜਿੱਤ ਦੀ ਕਹਾਣੀ ਨਾਲ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਮਾਸਟਰ ਅਮਰਜੀਤ ਸਿੰਘ ਨੇ ਕੋਰੋਨਾਵਾਇਰਸ ‘ਤੇ ਜਿੱਤ ਦਾ ਸਿਹਰਾ ਅਪਣੀ ਸਾਕਾਰਾਤਮਕਤਾ ਅਤੇ ਂਿਜਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧਾਂ ਨੂੰ ਦਿੱਤਾ। ਜਿਲ੍ਹੇ ਦੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਪੈਂਦੇ ਪਿੰਡ ਸੰਦੌੜ ਦੇ 63 ਸਾਲਾਂ ਦੇ ਸੇਵਾ ਮੁਕਤ ਅਧਿਆਪਕ ਮਾਸਟਰ ਅਮਰਜੀਤ ਸਿੰਘ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਨਾਂਦੇੜ ਗਏ ਸਨ ਜਿਥੇ ਉਹ ਕੋਰੋਨਾਵਾਇਰਸ ਦੇ ਫੈਲ਼ਾਅ ਤੋਂ ਰੋਕਣ ਲਈ ਲਗਾਏ ਗਏ ਦੇਸ਼ ਵਿਆਪੀ ਲਾਕਡਾਊਨ ਕਾਰਨ ਫਸ ਗਏ ਸਨ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਕਾਰਨ ਉਹ 29 ਅਪ੍ਰੈਲ ਨੂੰ ਵਾਪਸ ਪੰਜਾਬ ਆ ਗਏ ਤੇ ਉਨ੍ਹਾਂ ਨੂੰ ਸੁਨਾਮ ਵਿਖੇ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ। ਇਥੇ ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਪਾਂਿਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਤਬਦੀਲ ਕੀਤਾ ਗਿਆ। ਅਮਰਜੀਤ ਸਿੰਘ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੋਵਿਡ-19 ਪਾਜ਼ਿਟਿਵ ਹਨ ਤਾਂ ਉਨ੍ਹਾਂ ਘਬਰਾਉਣ ਦੀ ਥਾਂ ਹਿੰਮਤ ਨਾਲ ਇਸ ਵਿਰੁੱਧ ਲੜਣ ਦੀ ਠਾਣੀ। ਉਨ੍ਹਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਉਹ ਂਿਜ਼ਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਵਧੀਆ ਪ੍ਰਬੰਧ ਦੇਖ ਕੇ ਖੁਸ਼ ਹੋਏ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਤਿੰਨ ਟਾਈਮ ਖਾਣਾ, ਵਧੀਆ ਪੀਣ ਯੋਗ ਪਾਣੀ ਦਿੱਤਾ ਜਾਂਦਾ ਸੀ। ਸਫਾਈ ਦੇ ਪੂਰੇ ਪ੍ਰਬੰਧ ਸਨ ਤੇ ਉਥੋਂ ਦਾ ਸਟਾਫ ਹਰ ਸਮੇਂ ਉਨ੍ਹਾਂ ਦਾ ਖਿਆਲ ਰੱਖਦਾ ਸੀ। ਅਮਰਜੀਤ ਸਿੰਘ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਕੋਈ ਵੀ ਟੀਕਾ ਜਾਂ ਦਵਾਈ ਦੀ ਜਰੂਰਤ ਨਹੀਂ ਪਈ ਸਗੋਂ ਸਾਕਾਰਾਤਮਕ ਸੋਚ ਤੇ ਵਧੀਆ ਸੰਤੁਲਿਤ ਭੋਜਨ ਖਾਣ ਨਾਲ ਉਹ 15 ਦਿਨ ਬਾਅਦ ਠੀਕ ਹੋ ਕੇ ਆਪਣੇ ਘਰ ਵਾਪਸ ਆ ਗਏ।ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਡਰਨ ਦੀ ਨਹੀਂ ਸਗੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਇਸ ਵਾਇਰਸ ਦੀ ਲਾਗ ਤੋਂ ਬਚਿਆ ਜਾ ਸਕਦਾ ਹੈ । ਅਮਰਜੀਤ ਸਿੰਘ ਨੇ ਕਿਹਾ ਕਿ ਉਹ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਹੋਣ ਤੋਂ ਬਾਅਦ 14 ਦਿਨ ਘਰ ਵਿਚ ਅਲਗ ਕਮਰੇ ਵਿਚ ਰਹੇ। ਹੁਣ ਉਹ ਆਪਣੇ ਗੁਆਂਢ ਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਵੀ ਕਰ ਰਹੇ ਹਨ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਲੋੜ ਪੈਣ ‘ਤੇ ਹੀ ਘਰੋਂ ਬਾਹਰ ਜਾਣ ਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਾਉਣਾ, ਉਚਿਤ ਸਮਾਜਿਕ ਦੂਰੀ ਬਣਾਕੇ ਰੱਖਣ, ਵਾਰ-ਵਾਰ ਹੱਥ ਧੋਣ ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਮਿਸ਼ਨ ਫਤਿਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਕਾਰਾਤਮਕ ਜੀਵਨ ਸ਼ੈਲੀ ਅਪਣਾ ਕੇ ਕਿਸੇ ਵੀ ਬਿਮਾਰੀ ‘ਤੇ ਜਲਦੀ ਫਤਿਹ ਪਾਈ ਜਾ ਸਕਦੀ ਹੈ।