ਅਸੀ ਦਿਲੋਂ ਜਿਹਨਾਂ ਦਾ ਕਰਦੇ ਸੀ,
ਉਹ ਅੰਦਰੋ ਸਾਡਾ ਕਰਦੇ ਨਾ।
ਬੈਠਣ ਦੀ ਜਗ੍ਹਾ ਵੀ ਖੋਂਹਦੇ,
ਹੁਣ ਤਾਂ ਖੜੇ ਨੂੰ ਵੀ ਜਰਦੇ ਨਾ।
ਠੂਠਾ ਮੇਰਾ ਲੁੱਟਣ ਪੈ ਗਏ,
ਕਿਉ ਢਿੱਡ ਏਹਨਾਂ ਦੇ ਭਰਦੇ ਨਾ।
ਇਨਸਾਨ ਤੋਂ ਹੈਵਾਨ ਕਦੇ ਨਾ ਬਣਦੇ,
ਜੇ ਜਮੀਰ ਏਹਨਾਂ ਦੇ ਮਰਦੇ ਨਾ।
ਵੈਰੀ ਸੋਚਣ ਮੰਗ ਕੇ ਖਾਵੇ ਸਾਥੋਂ,
ਕਿਰਤ ਕਰਨੇ ਹੌਸਲੇ ਮੇਰੇ ਹਰਦੇ ਨਾ,
ਠੂਠਾ ਮੇਰਾ ਲੁੱਟਣ ਪੈ ਗਏ,
ਕਿਉਂ ਢਿੱਡ ਏਹਨਾਂ ਦੇ ਭਰਦੇ ਨਾ।
ਕਦੇ ਪਰਖ ਲਵੀਂ ਆਖਣ ਹਮਦਰਦੀ,
ਹੁਣ ਲੋੜ ਪੈਣ ‘ਤੇ ਕੋਲ ਮੇਰੇ ਖੜਦੇ ਨਾ,
ਅਰਵਿੰਦਰ ਸਭ ਛੱਡਦੇ ਰੱਬ ਉਤੇ,
ਲਾਲਚੀ ਬੰਦੇ ਕਦੇ ਤਰਦੇ ਨਾ।
ਠੂਠਾ ਮੇਰਾ ਲੁੱਟਣ ਪੈ ਗਏ,
ਕਿਉਂ ਢਿੱਡ ਏਹਨਾਂ ਦੇ ਭਰਦੇ ਨਾ।
ਅਰਵਿੰਦਰ ਡਰੋਲੀ (ਮੋਗਾ)
ਫੋਨ-99155-47728