ਗਾਇਕ ਲੱਖਾ ਬਰਾੜ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ “ਫੁਲਕਾਰੀ” ਲੈ ਕੇ ਦਰਸ਼ਕਾਂ ਦੀ ਕਚਿਹਰੀ ‘ਚ ਪੇਸ਼ ਹੋਇਆ ਹੈ। ਇਸ ਗੀਤ ਦੀ ਰਚਨਾ ਕੀਤੀ ਹੈ ਗੀਤਕਾਰ ਹਰਮਨ ਮਾਨ ਮਨੀਲਾ ਨੇ। ਨਵ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਗੀਤ ਨੂੰ ਮਰਹੂਮ ਗੀਤਕਾਰ ਗੁਰਨਾਮ ਗਾਮਾ ਦੀਆਂ ਅਸੀਸਾਂ ਨਾਲ ਲੋਕ ਅਰਪਣ ਕੀਤਾ ਗਿਆ ਹੈ। ਇਸ ਦੋਗਾਣਾ ਵੰਨਗੀ ਵਿੱਚ ਲੱਖਾ ਬਰਾੜ ਨਾਲ ਸਹਿ ਗਾਇਕਾ ਵਜੋਂ ਨੂਰਦੀਪ ਨੂਰ ਦੀ ਪੁਖਤਾ ਗਾਇਕੀ ਵੀ ਸੁਣਨ ਨੂੰ ਮਿਲੇਗੀ। ਗੀਤ ਦਾ ਫਿਲਮਾਂਕਣ ਜਗਦੇਵ ਟਹਿਣਾ ਦੀ ਦੇਖਰੇਖ ਹੇਠ ਨੇਪਰੇ ਚਾੜ੍ਹਿਆ ਗਿਆ ਹੈ ਤੇ ਗੀਤ ਦੀਆਂ ਧੁਨਾਂ ਪ੍ਰਿੰਸ (ਹਾਰਟ ਹੈਕਰ) ਨੇ ਬਣਾਈਆਂ ਹਨ। ਅਦਾਰਾ “ਪੰਜ ਦਰਿਆ” ਲੱਖਾ ਬਰਾੜ ਤੇ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਭੇਂਟ ਕਰਦਾ ਹੈ।
ਮਿੰਟੂ ਖੁਰਮੀ ਹਿੰਮਤਪੁਰਾ