ਮੋਗਾ( ਮਿੰਟੂ ਖੁਰਮੀ)
ਫਿਲਮ ਸੱਤੀਂ ਵੀਂਹੀ ਸੌ” ਦੀ ਸੂਟਿੰਗ ਪਿੰਡ ਸੱਦੋਵਾਲ ਤੇ ਆਸਪਾਸ ਦੇ ਇਲਾਕਿਆਂ ਚ ਕੀਤੀ ਗਈ, ਫਿਲਮ ਨਿਰਦੇਸ਼ਕ ਗੁਰਵਿੰਦਰ ਮਾਨ ਨੇ ਪੰਜ ਦਰਿਆ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ ਚ ਪੁਰਾਣੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਨੇੜਿਓਂ ਦਰਸ਼ਨ ਹੋਣਗੇ। ਫਿਲਮ ਦੀਆਂ ਮੁੱਖ ਭੂਮਿਕਾਵਾਂ ਸੁਰਿੰਦਰ ਕੋਮਲ, ਭੁਪਿੰਦਰ ਰਾਮਾ, ਦੀਪ ਨਛੱਤਰ, ਮੱਖਣ ਮਿੱਤਲ ਅਤੇ ਪਰਮਿੰਦਰ ਭੰਗੂ ਨੇ ਨਿਭਾਈਆਂ ਹਨ। ਮਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਚ ਸੰਗੀਤ ਐਂਡਹਾਮੂ ਦਾ ਹੈ।
ਫਿਲਮ ਦੀ ਸੂਟਿੰਗ ਲੱਗਭੱਗ ਮੁਕੰਮਲ ਹੋ ਚੁੱਕੀ ਹੈ। ਜਿਕਰਯੋਗ ਹੈ ਕਿ ਗੁਰਵਿੰਦਰ ਮਾਨ ਇਸ ਤੋਂ ਪਹਿਲਾਂ ਇੱਕ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਜੁਲਾਈ ਦੇ ਅੰਤ ਤੱਕ ਫਿਲਮ ਦਰਸਕਾਂ ਦੀ ਕਚਹਿਰੀ ਚ ਹਾਜਰ ਹੋਵੇਗੀ। ਅਦਾਰਾ ਪੰਜ ਦਰਿਆ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਹੈ।