ਬੈਲਜ਼ੀਅਮ ਵਿੱਚ ਨਵੀਆਂ 185 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 1632
ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ, ਧਰਮਿੰਦਰ ਸਿੰਘ ਸਿੱਧੂ )
ਪਿਛਲੇ 24 ਘੰਟਿਆਂ ਦੌਰਾਂਨ 420 ਨਵੇਂ ਮਰੀਜਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ। ਹੁਣ ਤੱਕ 5840 ਮਰੀਜ ਹਸਪਤਾਲਾਂ ਵਿੱਚ ਦਾਖਲ ਜਿਨ੍ਹਾਂ ‘ਚੋਂ 1250 ਦੀ ਹਾਲਤ ਗੰਭੀਰ ਹੈ। ਬੈਲਜ਼ੀਅਮ ਵਿੱਚ ਇਸ ਸਮੇ 20814 ਲੋਕ ਕਰੋਨਾਂ ‘ਤੋਂ ਪੀੜਤ ਹਨ। ਨਵੀਆਂ 185 ਮੌਤਾਂ ਹੋਣ ਕਾਰਨ ਕੁੱæਲ ਮੌਤਾਂ ਦੀ ਗਿਣਤੀ ਵਧ ਕੇ 1632 ਹੋ ਗਈ ਹੈ। ਬਰੱਸਲਜ਼ ਏਅਰਲਾਈਨ ਦੀਆਂ ਉਡਾਣਾ 15 ਮਈ ਤੱਕ ਬੰਦ ਰਹਿਣਗੀਆਂ ਤੇ ਵਿਹਲੇ ਹੋਏ 4200 ਕਾਮਿਆਂ ਨੂੰ ਬੇਰੁਜਗਾਰੀ ਭੱਤਾ ਦਿੱਤਾ ਜਾਵੇਗਾ।