ਮੋਗਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)


ਪੰਜਾਬ ਦੀਆਂ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ ‘ਤੇ ਜ਼ਿਲਾ ਮੋਗਾ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਹਿੰਮਤਪੁਰਾ, ਭਾਗੀਕੇ, ਮਾਛੀਕੇ, ਬਿਲਾਸਪੁਰ, ਰਾਮਾਂ, ਕੁੱਸਾ, ਸੈਦੋਕੇ, ਖਾਈ, ਕਾਲੇਕੇ, ਬੱਧਨੀ ਕਲਾਂ, ਕੋਕਰੀ ਕਲਾਂ, ਤਲਵੰਡੀ ਭੰਗੇਰੀਆਂ ਅਤੇ ਕਿਸ਼ਨਪੁਰਾ ਆਦਿ ਪਿੰਡਾਂ ਵਿੱਚ ਲੋਕਾਂ ਨੇ ਥਾਲੀਆਂ ਤੇ ਭਾਂਡੇ ਖੜਕਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਵਾਇਰਸ, ਕਰਫਿਊ ਅਤੇ ਲੌਕਡਾਊਨ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਕੰਮ ਕਾਰ ਬਿਲਕੁੱਲ ਬੰਦ ਹੋ ਗਏ ਹਨ ਅਤੇ ਲੋਕ ਭੁੱਖਮਰੀ ਦੇ ਕਿਨਾਰੇ ਪਹੁੰਚ ਚੁੱਕੇ ਹਨ।
ਇਲਾਕੇ ਦੀਆਂ ਜਨਤਕ ਜਥੇਬੰਦੀਆਂ ਦੇ ਆਗੂਆਂ ਵੱਖ ਵੱਖ ਆਗੂਆਂ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਵਰਤਿਆ ਜਾਣ ਵਾਲਾ ਰਾਸਨ ਸਰਕਾਰੀ ਡਿਪੂਆਂ ਰਾਹੀਂ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਅਤੇ ਹਰ ਪਿੰਡ ਵਿੱਚ ਸਰਕਾਰੀ ਡਿਸਪੈਂਸਰੀਆਂ ਅਤੇ ਸਬ ਸੈਂਟਰ ਵਿੱਚ ਡਾਕਟਰ ਤਾਇਨਾਤ ਕਰ ਕੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਣ। ਆਗੁਆਂ ਨੇ ਕਿਹਾ ਕਿ ਸਰਕਾਰ ਜੇਕਰ ਸਿਹਤ ਸਹੂਲਤਾਂ ਅਤੇ ਗ਼ਰੀਬਾਂ ਲਈ ਵੋਟਾਂ ਵੇਲੇ ਜੋਂ ਦਾਅਵੇ ਕਰਦੀਆਂ ਹਨ ਅੱਜ ਵੇਲਾ ਹੈ ਉਹਨਾਂ ਨੂੰ ਪੂਰਾ ਕਰਨ ਦਾ ਜੇਕਰ ਸਰਕਾਰ ਇਹ ਕੁਝ ਨਹੀਂ ਕਰਦੀਆਂ ਤਾਂ ਉਹ ਹਰ ਸਿਸਟਮ ਤੋਂ ਫੇਲ ਹੈ।ਇਸ ਮੌਕੇ ਨੋਜਵਾਨ ਭਾਰਤ ਸਭਾ ਦੇ ਆਗੂ ਗੁਰਮੁੱਖ ਹਿੰਮਤਪੁਰਾ ਅਤੇ ਕਰਮ ਰਾਮਾਂ ਨੇ ਪਿਛਲੇ ਦਿਨੀਂ ਗਰੀਬ ਅੌਰਤ ਦੀ ਹੋਈ ਸੜਕ ਤੇ ਡਿਲਿਵਰੀ ਨੂੰ ਸਿਹਤ ਸਹੂਲਤਾਂ ਤੇ ਕਲੰਕ ਦੱਸਿਆ ਕਿ ਕਿ ਸਾਡੀਆਂ ਸਰਕਾਰਾਂ ਨੇ ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਕਦੇ ਉੱਕਾ ਧਿਆਨ ਨਹੀਂ ਦਿੱਤਾ ਉਹਨਾਂ ਕਿਹਾ ਕਿ ਉਸ ਮੋਕੇ ਹਾਜਿਰ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਸਰਕਾਰ ਨੂੰ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ ।
ਉਹਨਾਂ ਮੰਗ ਕੀਤੀ ਕਿ ਮੋਦੀ ਸਰਕਾਰ ਮਨਰੇਗਾ ਕਾਮਿਆਂ ਦੇ ਖਾਤਿਆਂ ਵਿੱਚ ਰਹਿੰਦੇ ਬਕਾਏ ਪਾਵੇ ਅਤੇ ਕਰਫਿਊ ਦੌਰਾਨ ਬੰਦ ਪਾਏ ਕੰਮ ਦੀ ਦਿਹਾੜੀ ਵੀ ਦੇਵੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਸੈਦੋਕੇ, ਬੂਟਾ ਸਿੰਘ ਭਾਗੀਕੇ, ਗੁਰਚਰਨ ਸਿੰਘ ਰਾਮਾਂ, ਸੁਦਾਗਰ ਸਿੰਘ ਖਾਈ , ਜੰਗੀਰ ਸਿੰਘ ਹਿੰਮਤਪੁਰਾ, ਗੁਰਦੇਵ ਸਿੰਘ, ਕੇਵਲ ਸਿੰਘ ਬਧਨੀ ਕਲਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕਾਲੇਕੇ, ਦਰਸ਼ਨ ਸਿੰਘ ਹਿੰਮਤਪੁਰਾ, ਬਲਵੰਤ ਸਿੰਘ ਬਾਘਾਪੁਰਾਣਾ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁੱਖ ਸਿੰਘ, ਕਰਮ ਰਾਮਾਂ ਨੇ ਪ੍ਰੈਸ ਬਿਆਨ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ।