3.1 C
United Kingdom
Sunday, March 8, 2026

More

    ਲੋਕਇੰਨਸਾਫ ਪਾਰਟੀ ਯੂਰਪ/ਯੂਕੇ ਵੱਲੋ ਕਿਸਾਨ ਵਿਰੋਧੀ ਤੇ ਕਿਸਾਨ ਮਾਰੂ ਆਰਡੀਨੈਂਸ ਦਾ ਵਿਰੋਧ

    ਹਮਬਰਗ (ਅਮਰਜੀਤ ਸਿੰਘ ਸਿੱਧੂ)

    ਲੋਕ ਇੰਨਸਾਫ ਪਾਰਟੀ ਯੂਰਪ ਯੂਕੇ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਯੂਰਪ ਦੀ ਕੋਰ ਕਮੇਟੀ ਦੇ ਸਰਪਰਸਤ ਸ: ਬਲਜੀਤ ਸਿੰਘ ਭੁੱਲਰ ਜਰਮਨੀ, ਪ੍ਰਧਾਨ ਸ:ਕ੍ਰਿਪਾਲ ਸਿੰਘ ਬਾਜਵਾ ਬੈਲਜੀਅਮ, ਮੀਤ ਪ੍ਰਧਾਨ ਸ: ਦਵਿੰਦਰ ਸਿੰਘ ਮੱਲੀ ਸਪੇਨ, ਜਰਨਲ ਸਕੱਤਰ ਸ: ਜਗਤਾਰ ਸਿੰਘ ਮਾਹਲ ਜਰਮਨੀ, ਚੀਫ ਔਰਗਨੇਜਰ ਸ: ਸ਼ਮਸ਼ੇਰ ਸਿੰਘ ਫਰਾਂਸ, ਮੁੱਖ ਸਲਾਹਕਾਰ ਸ:ਰਜਿੰਦਰ ਸਿੰਘ ਥਿੰਦ ਯੂਕੇ, ਬੈਲਜੀਅਮ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ਮਰਾ, ਜਰਮਨੀ ਦੇ ਪ੍ਰਧਾਨ ਸੱਤਪਾਲ ਸਿੰਘ ਪੱਡਾ, ਫਰਾਂਸ ਦੇ ਪ੍ਰਧਾਨ ਚੰਨਣ ਸਿੰਘ, ਸਪੇਨ ਦੇ ਪ੍ਰਧਾਨ ਹਰਦੀਪ ਸਿੰਘ ਸੰਧੂ, ਨੌਰਵੇ ਦੇ ਪ੍ਰਧਾਨ ਰੁਪਿੰਦਰ ਸਿੰਘ ਢਿੱਲੋ, ਹੌਲੈਡ ਦੇ ਪ੍ਰਧਾਨ ਮਨਪ੍ਰੀਤ ਸਿੰਘ , ਗਰੀਸ ਦੇ ਪ੍ਰਧਾਨ ਰਣਜੋਤ ਸਿੰਘ, ਪੁਰਤਗਾਲ ਦੇ ਪ੍ਰਧਾਨ ਸਰਬਜੀਤ ਸਿੰਘ, ਪੌਲੈਡ ਦੇ ਪ੍ਰਧਾਨ ਸੁਖਦੇਵ ਸਿੰਘ, ਸਵੀਡਨ ਦੇ ਪ੍ਰਧਾਨ ਹਰਚਰਨ ਸਿੰਘ, ਯੂਕੇ ਦੇ ਪ੍ਰਧਾਨ ਰਜਿੰਦਰ ਸਿੰਘ ਥਿੰਦ, ਬੈਲਜੀਅਮ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਸੰਧੂ, ਬੈਲਜੀਅਮ ਲਿੰਮਬਰਗ ਸਟੇਟ ਦੇ ਪ੍ਰਧਾਨ ਬਿਕਰਮਜੀਤ ਸਿੰਘ ਘੁੰਮਣ ਆਦਿ ਨੇ ਮੀਟਿੰਗ ਵਿੱਚ ਕਿਸਾਨਾ ਦੀ ਚਿੰਤਾਂ ਨੂੰ ਮੱਦੇ ਨਜਰ ਰੱਖਦੇ ਹੋਏ ਸੈੰਟਰ ਸਰਕਾਰ ਨੂੰ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤੇ ਜਾਣ ਦਾ ਰੋਸ ਜਾਹਿਰ ਕੀਤਾ ਤੇ ਪੰਜਾਬ ਤੇ ਵਿਦੇਸ਼ ਚ ਵੱਸਦੇ ਪੰਜਾਬੀ ਵੀਰਾਂ ਨੂੰ ਬੇਨਤੀ ਕੀਤੀ ਵੀਰੋ ਜੇਕਰ ਪੰਜਾਬ ਬਚਾਉਣਾ ਹੈ ਤਾਂ ਤਕੜੇ ਹੋ ਕੇ ਇਹਨਾਂ ਹੁਕਮਰਾਨਾਂ ਦਾ ਵਿਰੋਧ ਕਰੋ। ਤੁਸੀਂ ਪੰਜਾਬ ਵਿੱਚ ਕਿਸੇ ਵੀ ਪਾਰਟੀ ਨਾਲ ਜੁੜੇ ਹੋ ਜੁੜੇ ਰਹੋ ਪਰ ਸਿਰਫ ਪੰਜਾਬ ਦੀ ਖੁਸ਼ਹਾਲੀ ਲਈ ਤੇ ਪੰਜਾਬ ਦੇ ਭਲੇ ਲਈ ਇਹਨਾ ਮਾਫੀਆ ਹੁਕਮਰਾਨਾ ਦਾ ਡਟਕੇ ਵਿਰੋਧ ਕਰੋ ਜੇਕਰ ਆਪਾਂ ਸਰਕਾਰ ਦੇ ਕਿਸਾਨ ਵਿਰੋਧੀ ਕਨੂੰਨ ਨ ਦਾ ਵਿਰੋਧ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਕਿਸਾਨਾ ਲਈ ਹੋਰ ਵੀ ਮਾੜਾ ਆਉਣ ਵਾਲਾ ਹੈ। ਸਰਕਾਰ ਵੱਲੋਂ ਪੰਜਾਬ ਨੂੰ ਖਤਮ ਕਰਨ ਦੀ ਨੀਅਤ ਨਾਲ ਪੰਜਾਬ ਵਿਰੋਧੀ ਹੁਕਮ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਤਾਂ ਪਹਿਲਾ ਹੀ ਕਈ ਤਰਾਂ ਦੇ ਸੰਤਾਪ ਹੰਡਾ ਚੁੱਕਾ ਹੈ ਤੇ ਸਾਡੇ ਕਿਸਾਨ ਵੀਰ ਪਹਿਲਾਂ ਹੀ ਕਰਜੇ ਨਾਲ ਨੱਪੇ ਪਏ ਹਨ ਵੀਰੋ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੰਜਾਬ ਨੂੰ ਬਚਾਉਣਾ ਚਹੁੰਦੇ ਹਨ ਪੰਜਾਬੀਉ ਪੰਜਾਬ ਦੀ ਖੁਸ਼ਹਾਲੀ ਲਈ ਬੈਂਸ ਸਾਬ ਦਾ ਸਾਥ ਦੇਵੋ ਤੇ ਕਿਵੇਂ ਨਾ ਕਿਵੇਂ ਆਪਣੇ ਰੰਗਲੇ ਪੰਜਾਬ ਨੂੰ ਮੁੜ ਤੋ ਰੰਗਲਾ ਬਨਾਉਣ ਲਈ ਸਾਡਾ ਸਹਿਯੋਗ ਕਰੋ ਅਸੀਂ ਆਪ ਜੀ ਨਾਲ ਵਾਅਦਾ ਕਰਦੇ ਹਾਂ ਅਸੀ ਪੰਜਾਬ ਦੀ ਖੁਸ਼ਹਾਲੀ ਲਈ ਆਖਰੀ ਦਮ ਤੱਕ ਲੜਦੇ ਰਹਾਂਗੇ। ਯੂਰਪ ਯੂਕੇ ਦੀ ਲੋਕ ਇੰਨਸਾਫ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਹੱਕਾ ਲਈ ਡਟਕੇ ਖੜੀ ਹੁੰਦੀ ਹੈ ਸੋ ਆਉ ਰਲ ਮਿਲਕੇ ਕਿਸਾਨੀ ਨੂੰ ਬਚਾ ਲਈਏ ਜੇਕਰ ਸਾਡਾ ਕਿਸਾਨ ਬਚੇਗਾ ਤਾਂ ਹੀ ਸਾਡਾ ਪੰਜਾਬ ਬਚੇਗਾ। ਪੰਜਾਬ ਪੂਰੇ ਭਾਰਤ ਨੂੰ ਭੋਜਨ ਦੇਣ ਵਾਲਾ ਸੂਬਾ ਅੱਜ ਕੰਗਾਲੀ ਦੇ ਰਾਹ ਤੇ ਪਾ ਦਿੱਤਾ ਗਿਆ ਹੈ। ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆ ਕਰਕੇ ਪੰਜਾਬੀਉ ਆਪਣਾ ਫਰਜ ਸਮਝਕੇ ਪੰਜਾਬ ਨੂੰ ਬਚਾਉ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!