6.9 C
United Kingdom
Saturday, March 7, 2026

More

    ਅੰਮ੍ਰਿਤਸਰ- ਹੁਣ ਸ਼ਨੀਵਾਰ ਵੀ ਖੁੱਲਣਗੇ ਬਾਜਾਰ- ਡਿਪਟੀ ਕਮਿਸ਼ਨਰ

    ਐਤਵਾਰ ਰਹੇਗਾ ਸੰਪੂਰਨ ਲਾਕਡਾਊਨ
    ਸੋਮਵਾਰ ਤੋਂ ਖੁੱਲਣਗੇ ਆਮ ਵਾਂਗ ਬਾਜਾਰ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਸ਼ਨੀਵਾਰ ਵੀ ਬਾਜਾਰ 5:00 ਵਜੇ ਤੱਕ ਖੁਲੱਣਗੇ ਜਦਕਿ ਐਤਵਾਰ ਨੂੰ ਮੁਕੰਮਲ ਤੌਰ ‘ਤੇ ਲਾਕਡਾਊਨ ਰਹੇਗਾ। ਢਿਲੋਂ ਨੇ ਸੋਮਵਾਰ ਨੂੰ ਬਾਜ਼ਾਰ ਬੰਦ ਹੋਣ ਦੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਸੋਮਵਾਰ ਤੋਂ ਬਾਜ਼ਾਰ ਪਹਿਲਾਂ ਦੀ ਤਰਾਂ 6 ਵਜੇ ਤੱਕ ਖੁੱਲੇ ਰਹਿਣਗੇ ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਸਖ਼ਤੀ ਨਾਲ ਤਾਲਾਬੰਦੀ ਲਾਗੂ ਰਹੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰੋਂ ਬਾਹਰ ਨਿਕਲੱਣ ਲੱਗਿਆਂ ਮਾਸਕ ਦੀ ਵਰਤੋਂ ਜ਼ਰੂਰ ਕਰਨ ਅਤੇ ਬੇਵਜਾ ਘਰੋਂ ਨਿਕਲਣ ਤੋਂ ਗੁਰੇਜ ਕੀਤਾ ਜਾਵੇ। ਉਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਅੰਦਰ ਉਚਿੱਤ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਬਿਨਾਂ ਮਾਸਕ ਕਿਸੇ ਨੂੰ ਵੀ ਦੁਕਾਨ ਦੇ ਅੰਦਰ ਨਾਂ ਆਉਣ ਦਿੱਤਾ ਜਾਵੇ। ਉਨਾਂ ਦੱਸਿਆ ਕਿ ਐਤਵਾਰ ਨੂੰ ਲਾਕਡਾਉਨ ਰਹੇਗਾ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਭ ਦੁਕਾਨਾਂ ਬੰਦ ਰਹਿਣਗੀਆਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!