4 C
United Kingdom
Friday, March 6, 2026

More

    ਗਲਾਸਗੋ ਵਿਖੇ ਛੁਰੇਬਾਜ਼ੀ ਦੀ ਘਟਨਾ ‘ਚ 6 ਗੰਭੀਰ ਜ਼ਖ਼ਮੀ, ਇੱਕ ਸ਼ੱਕੀ ਹਮਲਾਵਰ ਨੂੰ ਪੁਲਿਸ ਨੇ ਕੀਤਾ ਢੇਰ

    ਪ੍ਰਧਾਨ ਮੰਤਰੀ ਤੇ ਫਸਟ ਮਿਨਿਸਟਰ ਵੱਲੋਂ ਦੁੱਖ ਦਾ ਪ੍ਰਗਟਾਵਾ 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਗਲਾਸਗੋ ਸ਼ਹਿਰ ਦੇ ਕੇਂਦਰ ਵਿਚ ਛੁਰੇਬਾਜ਼ੀ ਦੀ ਘਟਨਾ ਵਿੱਚ ਛੇ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ। ਜਦਕਿ ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਵੀ ਗੋਲੀ ਮਾਰ ਕੇ ਮਾਰਨ ਦਾ ਸਮਾਚਾਰ ਹੈ। ਇਸ ਘਟਨਾ ਦੌਰਾਨ ਇੱਕ ਪੁਲਿਸ ਅਧਿਕਾਰੀ ਵੀ ਉਨ੍ਹਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਚਾਕੂ ਮਾਰਿਆ ਗਿਆ ਹੈ। ਇਸ ਉਪਰੰਤ ਹਥਿਆਰਬੰਦ ਪੁਲਿਸ ਨੇ ਵੈਸਟ ਜਾਰਜ ਸਟ੍ਰੀਟ ਨੂੰ ਬੰਦ ਕਰ ਦਿੱਤਾ ਹੈ ਪਰ ਚਸ਼ਮਦੀਦ ਗਵਾਹਾਂ ਅਨੁਸਾਰ ਹੈਜ਼ਮੇਟ ਸੂਇਟ ਵਿਚ ਪੈਰਾ ਮੈਡੀਕਲ ਇੱਕ ਖੂਨ ਨਾਲ ਲਥਪਥ ਵਿਅਕਤੀ ਦਾ ਫੁੱਟਪਾਥ ‘ਤੇ ਇਲਾਜ ਕਰਦੇ ਦੇਖੇ ਗਏ। ਉਨ੍ਹਾਂ ਨੇ ਪਾਰਕ ਇਨ ਹੋਟਲ ਤੋਂ ਸਟਰੈਚਰਾਂ ‘ਤੇ ਲਿਜਾਏ ਗਏ ਲੋਕਾਂ ਨੂੰ ਲਹੂ-ਲੁਹਾਨ ਹੋਏ ਵੇਖਿਆ। ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਕਈ ਜਣਿਆਂ ਦੀ ਮੌਤ ਹੋਈ ਹੋਵੇਗੀ। ਹਾਲਾਂਕਿ ਘਟਨਾ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਪਰ ਚਰਚਾ ਇਹ ਹੈ ਕਿ ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਨੂੰ ਚਾਕੂ ਮਾਰਿਆ ਗਿਆ ਹੈ ਤੇ ਇਹ ਹੋਟਲ ਵਿੱਚ ਵਾਪਰੀ ਹੈ। ਇੱਕ ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ “ਮੈਂ ਦੇਖਿਆ ਕਿ ਲੋਕ ਹੋਟਲ ਤੋਂ ਬਾਹਰ ਭੱਜ ਰਹੇ ਸਨ, ਜਦੋਂਕਿ ਪੁਲਿਸ ਉਹਨਾਂ ਨੂੰ ਹੱਥ ਉੱਪਰ ਉਠਾਉਣ ਲਈ ਕਹਿ ਰਹੀ ਸੀ।” ਇਸ ਸਮੇਂ ਭਾਰੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਕਰਮਚਾਰੀ ਮੌਜੂਦ ਸਨ ਤੇ ਗਲਾਸਗੋ ਸੈਂਟਰ ਦੀਆਂ ਵੈਸਟ ਜਾਰਜ ਸਟਰੀਟ, ਰੈੱਨਫੀਲਡ ਸਟਰੀਟ, ਹੋਪ ਸਟਰੀਟ ਆਦਿ ਪੁਲਿਸ ਵੱਲੋਂ ਬੰਦ ਕੀਤੀਆਂ ਹੋਈਆਂ ਸਨ। ਪੁਲਿਸ ਵੱਲੋਂ ਲੋਕਾਂ ਨੂੰ ਗਲੀਆਂ ਵਿੱਚ ਨਾ ਆਉਣ ਦੀ ਤਾਕੀਦ ਵੀ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਆਸ ਪਾਸ ਦੇ ਕਾਰੋਬਾਰ ਬੰਦ ਕਰਵਾ ਕੇ ਕਾਮਿਆਂ ਨੂੰ ਤੁਰੰਤ ਬਾਹਰ ਨਿਕਲ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।

    ?ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

     ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਗਲਾਸਗੋ ਵਿੱਚ ਵਾਪਰੀ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਐਂਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਮਿਆਂ ਦਾ ਧੰਨਵਾਦ ਕੀਤਾ ਹੈ।
    ?ਪੁਲਿਸ ਸਕਾਟਲੈਂਡ ਵੱਲੋਂ ਕਰਮਚਾਰੀ ਦੇ ਜ਼ਖਮੀ ਹੋਣ ਦੀ ਪੁਸ਼ਟੀ

    ਪੁਲਿਸ ਸਕਾਟਲੈਂਡ ਵੱਲੋਂ ਆਪਣੇ ਇੱਕ ਕਰਮਚਾਰੀ ਦੇ ਵੀ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਕਿਹਾ ਹੈ ਕਿ ਉਕਤ ਕਰਮਚਾਰੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
    ?ਨਿਕੋਲਾ ਸਟਰਜਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ 

    ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਵੀ ਗਲਾਸਗੋ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਉਹਨਾਂ ਨੇ ਗ਼ਲਤ ਸੂਚਨਾਵਾਂ ਨਾ ਫੈਲਾਉਣ ਦੀ ਬੇਨਤੀ ਵੀ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!