ਹਮ ਤੁਮ ਇੰਡੀਆਂ ਕੰਪਨੀ ਦੇ ਮਾਲਕ ਨੇ ਮਾਰੀ 23 ਲੱਖ ਤੋਂ ਵੱਧ ਰੁਪਏ ਦੀ ਠੱਗੀ, ਕੇਸ ਹੋਇਆ ਦਰਜ
ਫਰੀਦਕੋਟ, 26 ਜੂਨ (ਪੰਜਾ ਦਰਿਆ ਬਿਊਰੋ)
ਫਰੀਦਕੋਟ ਦੇ ਆਸ ਪਾਸ ਦੇ ਖੇਤਰਾਂ ਵਿੱਚ ਹਮ ਤੁਮ ਕੰਪਨੀ ਦੇ ਨਾਮ ਤੇ ਰੁਪਏ ਤਿੰਨੇ ਮਹੀਨੇ ਵਿੱਚ ਰੁਪਏ ਦੁਗਣੇ ਕਰਨ ਦੇ ਮਾਮਲੇ ਵਿੱਚ ਕੰਪਨੀ ਦੇ ਐਮ. ਡੀ. ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਨਾ ਸਿਟੀ ਕੋਟਕਪੂਰਾ ਦੇ ਐਸ ਐਚ ਓ ਨੇ ਦੱਸਿਆ ਕਿ ਉਨ੍ਹਾਂ ਨੂੰ ਦਰਸ਼ਨ ਸਿੰਘ, ਦਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਵੱਲੋਂ ਜਿਲੇ ਦੇ ਐਸ ਐਸ ਪੀ ਨੂੰ ਕੀਤੀ ਗਈ ਇਕ ਦਰਖਾਸਤ ਮਿਲੀ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਹਮ ਤੁਮ ਇੰਡੀਆ ਮਲਟੀਟਰੇਡ ਲਿਮ. ਲੁਧਿਆਣਾ ਦੀ ਕੰਪਨੀ ਜਿਸ ਦਾ ਐਮ ਡੀ ਜਸਵਿੰਦਰ ਸਿੰਘ ਹੈ, ਨੇ ਮੋਟੀ ਠੱਗੀ ਮਾਰੀ ਹੈ। ਸਕਾਇਤਕਰਤਾਵਾਂ ਨੇ ਇਸ ਦੀ ਕੰਪਨੀ ਵਿੱਚ 23 ਲੱਖ 53 ਹਜਾਰ 850 ਰੁਪਏ ਇਨਵੈਸਟ ਕੀਤੇ ਸਨ ਜੋ ਕਿ ਕੰਪਨੀ ਦਾ ਦਾਅਵਾ ਸੀ ਕਿ ਕੰਪਨੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਵਿੱਚ ਪੈਸੇ ਦੁਗਣੇ ਕਰਕੇ ਦੇਵੇਗੀ।ਬਾਅਦ ਵਿੱਚ ਕੰੰਪਨੀ ਭੱਜ ਗਈ ਅਤੇ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਇਸ ਕੇਸ ਦੀ ਤਫਤੀਸ਼ ਸਹਾਇਕ ਠਾਣੇਦਾਰ ਭੁਪਿੰਦਰ ਸਿੰਘ ਕਰ ਰਹੇ ਹਨ ਅਤੇ ਇਸ ਮਾਮਲੇ ਵਿੱਚ ਗ੍ਰਿਫਤਾਰੀ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।