ਟੋਰਾਂਟੋ (ਬਲਜਿੰਦਰ ਸੇਖਾ )
ਕਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੱਧ ਤੋਂ ਵੱਧ ਮੱਦਦ ਮੁੱਹਈਆ ਕਰਵਾਈ ਹੈ। ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਫੈਡਰਲ ਸਰਕਾਰ ਅੱਜ ‘ਕੈਨੇਡਾ’ਜ ਸਟੂਡੈਂਟ ਸਰਵਿਸ ਗ੍ਰਾਂਟ’ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਸਦਕਾ ਉਨ੍ਹਾਂ ਕਨੇਡਾ ਦੇ ਸਿਟੀਜਨ ਤੇ ਪਰਮਾਨੈੰਟ ਵਿਦਿਆਰਥੀਆਂ ਨੂੰ ਮੱਦਦ ਮਿਲੇਗੀ, ਜੋ ਕੋਰੋਨਾ ਮਹਾਂਮਾਰੀ ਕਰਕੇ ਗਰਮੀਆਂ ਵਿੱਚ ਨੌਕਰੀਆਂ ਲੱਭਣ ਵਿੱਚ ਅਸਮਰਥ ਹਨ।
ਦਰਅਸਲ ਇਸ ਵਰ੍ਹੇ ਕੋਰੋਨਾ ਕਰਕੇ ਵਿਦਿਆਰਥੀਆਂ ਨੂੰ ਨੌਕਰੀਆਂ ਲੱਭਣ ਵਿੱਚ ਕਾਫੀ ਦਿੱਕਤ ਆ ਰਹੀ ਹੈ।ਪਰ ਸਰਕਾਰ ਉਨ੍ਹਾਂ ਨੂੰ ਕੋਰੋਨਾ ਨਾਲ ਲੜਣ ਲਈ ਵਲੰਟੀਅਰ ਵਰਕ ਮੁੱਹਈਆ ਕਰਵਾਏਗੀ, ਜਿਸਦੇ ਬਦਲੇ ਵਿਦਿਆਰਥੀਆਂ ਨੂੰ $1000 ਤੋਂ $5000 ਮੱਦਦ ਦਿੱਤੀ ਜਾਏਗੀ।
ਇਸ ਕਮਾਈ ਸਦਕਾ ਪੋਸਟ ਸੈਕੰਡਰੀ ਵਿਦਿਆਰਥੀ ਪਤਝੜ ਰੁੱਤ ਦੇ ਆਪਣੇ ਪੜਾਈ ਦੇ ਖਰਚੇ ਆਸਾਨੀ ਨਾਲ ਕੱਢ ਸਕਣਗੇ। ਫੈਡਰਲ ਸਰਕਾਰ ਦਾ ਇਹ ਕਦਮ ਕਾਫੀ ਸਲਾਹੁਣਯੋਗ ਮੰਨਿਆ ਜਾ ਰਿਹਾ ਹੈ।ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।