ਭੋਗ ‘ਤੇ ਵਿਸ਼ੇਸ਼
ਨੇਕ ਦਿਲ ਇਨਸਾਨ ਅਤੇ ਮਿੱਠ ਬੋਲੜੇ ਸੁਭਾਅ ਵਜੋਂ ਜਾਣੇ ਜਾਂਦੇ ਮਾਤਾ ਜਸਵੀਰ ਕੌਰ ਦਾ ਜਨਮ 1947 ਵਿਚ ਇੱਕ ਮਿਹਨਤੀ ਪਰਿਵਾਰ ਸ ਦਲੀਪ ਸਿੰਘ ਅਤੇ ਮਾਤਾ ਸੰਤ ਕੌਰ ਦੀ ਕੁੱਖੋਂ ਪਿੰਡ ਨੂਰਵਾਲਾ ( ਲੁਧਿਆਣਾ) ਵਿਖੇ ਹੋਇਆ ਹੈ ਮਾਤਾ ਜਸਵੀਰ ਕੌਰ ਤਿੰਨ ਭੈਣਾਂ ਤੇ ਇਕ ਭਰਾ ਸਨ ਇਹ ਪਰਿਵਾਰ ਸੱਚੀ ਕਿਰਤ ਕਮਾਈ ਕਰਨ ਵਾਲੇ ਸਨ ਉਨਾ ਦੀ ਸਾਦੀ ਸ ਗੁਰਮੇਲ ਸਿੰਘ ਵਾਸੀ ਕਾਉਕੇ ਖੁਰਦ ਦੇ ਜੀਵਨ ਸਾਥੀ ਬਣੇ, ਉਹਨਾਂ ਨੇ ਇਸ ਪਰਿਵਾਰ ਤੋਂ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ, ਮਾਤਾ ਜਸਵੀਰ ਕੌਰ ਨੇ ਹਮੇਸ਼ਾ ਹੀ ਆਪਣਾ ਸਾਰਾ ਜੀਵਨ ਸਾਦਗੀ. ਨਿਮਰਤਾ ਅਤੇ ਧਾਰਮਿਕ ਰੁਚੀ ਰੱਖਣ ਵਾਲੇ ਸਨ ਉਹ ਆਪਣੇ ਪਰਿਵਾਰ ਨਾਲ ਹਮੇਸ਼ਾ ਹੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਪਹੁੰਚ ਕੇ ਸੇਵਾ ਸਿਮਰਨ ਅਤੇ ਗੁਰਬਾਣੀ ਦਾ ਅਨੰਦ ਮਾਣਦੇ ਸਨ ਕਿਉਂਕਿ ਕਿ ਉਨ੍ਹਾਂ ਦੇ ਸਹੁਰੇ ਬਾਬਾ ਗੁਲਵੰਤ ਸਿੰਘ ਜੀ ਨੇ ਹਮੇਸ਼ਾ ਹੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੇ ਨਾਲ ਦਿਨ ਰਾਤ ਨਾਨਕਸਰ ਕਲੇਰਾਂ, ਝੋਰੜਾਂ
ਸੇਵਾ ਕਰਦੇ ਸਨ ਉਨਾ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ 1994 ਵਿਚ ਨਾਨਕਸਰ ਠਾਠ ਕਲੇਰਾਂ ਤੋਂ ਅਮ੍ਰਿੰਤ ਸੱਕ ਕੇ ਗੁਰੂ ਦੇ ਸਿੰਘ ਸੱਜ ਗਏ ਸਨ ਉਹ ਹਮੇਸ਼ਾਂ ਹੀ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਹਨ ਮਾਤਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਹਰ ਹਫ਼ਤੇ ਆਪਣੇ ਘਰੋਂ ਪ੍ਰਸਾਦਾ ਤਿਆਰ ਕਰਕੇ ਨਾਨਕਸਰ ਕਲੇਰਾਂ ਤੇ ਝੋਰੜਾਂ ਵਿਖੇ ਲੈ ਕੇ ਜਾਂਦੇ ਸਨ ਜਸਵੀਰ ਕੌਰ ਦੇ ਕੁੱਖ ਵਿਚੋ ਦੋ ਲੜਕੇ ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ ਤੇ ਭਾਈ ਅਮਰਜੀਤ ਸਿੰਘ ਨੇ ਜਨਮ ਲਿਆ, ਮਾਤਾ ਜੀ ਦੇ ਵੱਡੇ ਸਪੁੱਤਰ ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ ਛੋਟੀ ਉਮਰ ਵਿੱਚ ਹੀ ਨਾਨਕਸਰ ਸੰਪਰਦਾਇ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਨਰੈਣ ਸਿੰਘ ਜੀ ਅਤੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਦੇ ਨਾਲ ਬਹਿੰਗਮ ਤੋਰ ਤੇ ਦਿਨ ਰਾਤ ਸੇਵਾ ਸਿਮਰਨ ਕਰਦੇ ਹਨ ਅਤੇ ਮਾਤਾ ਜੀ ਦੀ ਛੋਟੇ ਸਪੁੱਤਰ ਭਾਈ ਅਮਰਜੀਤ ਸਿੰਘ ਆਪਣੇ ਘਰ ਵਿੱਚ ਖੇਤੀ ਬਾੜੀ ਦੇ ਨਾਲ ਨਾਲ ਦਸਾਂ ਨੁਹਾਂ ਦੀ ਕਿਰਤ ਕਰਦੇ ਹਨ ਅਤੇ ਇਸ ਪਰਿਵਾਰ ਨੇ ਹਮੇਸ਼ਾ ਹੀ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਮਾਤਾ ਜਸਵੀਰ ਕੌਰ 17 ਜੂਨ ਦਿਨ ਬੁੱਧਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਨਮਿੱਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 26 ਜੂਨ ਦਿਨ ਸ਼ੁੱਕਰਵਾਰ ਨੂੰ ਪਿੰਡ ਕਾਉਂਕੇ ਖੁਰਦ ਦੇ ਵੱਡਾ ਗੁਰਦੁਆਰਾ ਵਿਖੇ ਅੱਜ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ, ਪਰਿਵਾਰ ਵੱਲੋਂ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਦੇਸ ਵਿਦੇਸ਼ ਵਿੱਚ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦਾ ਦੂਰ ਚੱਲ ਰਿਹਾ ਹੈ ਇਸ ਕਰਕੇ ਆਉਣ ਵਾਲੀ ਸੰਗਤ ਨੂੰ ਬੇਨਤੀ ਕਰਦੇ ਕਿਹਾ ਕਿ ਉਹ ਆਪਣੇ ਮੂੰਹ ਉੱਪਰ ਮਾਸਕ ਪਾ ਕੇ ਆਉਣ ਦੀ ਅਪੀਲ ਕੀਤੀ।
ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਕਸਬਾ ਮਹਿਲ ਕਲਾਂ, 9653223700