ਮਹਿਲ ਕਲਾਂ 25 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਰਾਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ, ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋ ਤੋਂ ਝੋਨੇ ਦੀ ਦਾ ਸੀਜਨ ਸੁਰੂ ਹੋਇਆ ਹੈ ਉਦੋ ਤੋਂ ਹੀ ਬਹੁਤ ਸਾਰੇ ਪਿੰਡਾਂ ਦੀਆ ਪੰਚਾਇਤਾਂ ਨੇ ਪ੍ਰਤੀ ਏਕੜ ਝੋਨੇ ਦੀ ਲਵਾਈ ਦੇ ਰੇਟ ਇਕ ਪਾਸੜ ਮਜਦੂਰ ਵਿਰੋਧੀ ਐਨਾਲ ਦਿੱਤੇ ਗਏ ਹਨ ਕਾਮਰੇਡ ਧਨੋਲਾ ਨੇ ਕਿਹਾ ਪਿਛਲੇ ਚਾਰ ਮਹੀਨਿਆ ਤੋਂ ਕੋਰੋਨਾ ਮਹਾਂਮਾਰੀ ਦਾ ਸੰਤਾਪ ਹੰਡਾ ਰਹੇ ਘਰਾਂ ਵਿੱਚ ਵਿਹਲਾ ਬੈਠਾ ਮਜਦੂਰ ਵਰਗ ਅਤਿ ਦੁੱਖੀ ਅਤੇ ਲਾਚਾਰ ਹੈ ਅਤੇ ਦੂਸੇ ਪਾਸੇ ਸੋਸ਼ਲ ਮੀਡੀਏ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਪੰਚਾਇਤਾਂ ਵਲੋਂ ਮਜਦੂਰ ਵਿਰੋਧੀ ਪਾਏ ਮਤਿਆਂ ਸਬੰਧੀ ਧਾਰਮਿਕ ਸਥਾਨਾਂ ਤੋਂ ਮਜਦੂਰਾਂ ਨੂੰ ਧਮਕਾਉਣ ਲਈ ਅਨਾਉਂਸਮੈਂਟ ਕੀਤੀਆ ਗਈਆ ਹਨ ਜਿਸ ਦੇ ਖਿਲਾਫ ਜਥੇਬੰਦੀ ਨੇ ਅਵਾਜ ਬੁਲੰਦ ਕਰਨ ਦਾ ਫ਼ੈਸਲਾ ਲਿਆ ਹੈ ਉਨਾ ਨੇ ਦੱਸਿਆ ਕਿ ਇਸ ਸਬੰਧੀ ਜੱਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ 14 ਜੂਨ ਨੂੰ ਮੰਗ ਪੱਤਰ ਰਾਹੀਂ ਮਜਦੂਰਾਂ ਦੇ ਹੋ ਰਹੇ ਸੋਸਨ ਬਾਰੇ ਲਿਖ ਚੁੱਕੀ ਹੈ ਉਨਾ ਨੇ ਕਿਹਾ ਅੱਜ ਤੱਕ ਕਿਸੇ ਮਜਦੂਰਾਂ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ, ਉਨ੍ਹਾਂ ਨੇ ਦੱਸਿਆ ਕਿ ਜਿਸ ਦੀ ਮਿਸਾਲ ਪਿਛਲੇ ਹਫਤੇ ਅਮਿੰਤਸਰ ਦੇ ਪਿੰਡ ਪਡੋਰੀ ਚੋਗਾਵਾਂ ਚੱਕ ਜੋ ਕਿ ਪਾਕਿਸਤਾਨ ਦੇ ਬਾਰਡਰ ਨਾਲ ਲੱਗਦਾ ਹੈ ਤੋ ਮਿਲੀ ਜਾਣਕਾਰੀ ਅਨੁਸਾਰ ਉਸ ਪਿੰਡ ਅੰਦਰ 2700 ਰਪਏ ਪ੍ਰਤੀ ਏਕੜ ਦੀ ਮੰਗ ਕਰ ਰਹੇ ਸਨ ਜਦੋਂ ਕਿ ਮਜਦੂਰ 3500 ਰੁਪਏ ਪ੍ਰਤੀ ਏਕੜ ਦੀ ਮੰਗ ਕਰ ਰਹੇ ਸਨ ਪਰ ਜੰਗੀਰੂ ਸੋਚ ਦੇ ਧਾਰਨੀ ਧਨਾਢ ਕਦੋ ਸੋਚਦੇ ਹਨ ਕਿ ਮਜ਼ਦੂਰ ਅੱਗੋ ਕੁਝ ਬੋਲ ਬੋਲਣ ਤਾਂ ਅਸੀਂ ਹਮਲੇ ਕਰ ਰਹੇ ਹਨ ਉਨਾ ਨੇ ਕਿਹਾ ਕਿ ਧਨਾਢਾਂ ਨੇ ਮਜਦੂਰਾਂ ਨੂੰ ਕਥਿੱਤ ਡਰਾਉਣ, ਧਮਕਾਉਣ ਲਈ ਮਜਦੂਰਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਕ 13-14 ਸਾਲ ਦਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਨੋਜਵਾਨ ਦੇ ਨਾਲ ਦੇ ਮਜਦੂਰਾਂ, ਹੈਕੜਬਾਜਾਂ ਦੁਬਾਰਾ ਡਾਗਾਂ ਛੋਟੀਆ ਨਾਲ ਕੁੱਟਿਆ ਗਿਆ ਇਸ ਜ਼ੁਲਮ ਦਾ ਵਿਰੋਧ ਕਰਦਿਆਂ ਸਮੁੱਚੇ ਪੰਜਾਬ ਅੰਦਰ ਰੋਸ ਧਰਨਾ ਦੇ ਕੇ ਅਧਿਕਾਰੀਆਂ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਗਏ ਹਨ ਤਾਂ ਜੋ ਅੱਗੇ ਤੋਂ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ, ਇਸ ਮੌਕੇ ਮਨਰੇਗਾ ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ, ਗੁਰਪ੍ਰੀਤ ਸਿੰਘ ਹਰਨੇਕ ਸਿੰਘ ਅੰਗਰੇਜ ਸਿੰਘ ਕਾਲਾ, ਜਗਰਾਜ ਸਿੰਘ ਕਰਮਗੜ, ਅਜੈਬ ਸਿੰਘ ਚੀਮਾ ਆਦਿ ਹਾਜ਼ਰ ਸਨ