15.3 C
United Kingdom
Monday, June 22, 2026

More

    ਮਾਮਲਾ ਸੰਗਤਾਂ ਨੂੰ ਗੁੰਮਰਾਹ ਕਰਕੇ ਧੋਖੇ ਨਾਲ ਮਾਇਆ ਇੱਕਠੀ ਕਰਨ ਦਾ

    ਸਿਕਲੀਗਰ ਤੇ ਵਣਜਾਰਿਆ ਦੀ ਭਲਾਈ ਲਈ ਕਾਰਜ ਕਰ ਰਹੀਆਂ ਜੱਥੇਬੰਦੀਆਂ ਦੇ ਆਗੂਆਂ ਦੀ ਹੋਈ ਵਿਸ਼ੇਸ਼ ਵਿਡੀਉ ਕਾਨਫਰੰਸਿੰਗ ਇਕੱਤਰਤਾ
    ਸੰਗਤਾਂ ਸੁਚੇਤ ਹੇ ਕੇ ਆਪਣਾ ਦਸਵੰਧ ਯੋਗ ਸੰਸਥਾਵਾਂ ਨੂੰ ਦੇਣ-ਸਮਰਾ

    ਲੁਧਿਆਣਾ, 24 ਜੂਨ (ਖਾਲਸਾ )

    ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਗੁਰਬੱਤ ਭਰੀ ਜਿਦੰਗੀ ਜਿਉ ਰਹੇ ਸਿਕਲੀਗਰ ਤੇ ਵਣਜਾਰਿਆ ਨੂੰ ਸਿੱਖੀ ਦੇ ਕੇਦਰੀ ਧੁਰੇ ਨਾਲ ਜੋੜਨ, ਵਿੱਦਿਆ ਰੂਪੀ ਗਿਆਨ ਦਿਵਾ ਕੇ ਸਮੇਂ ਦੇ ਹਾਣੀ ਬਣਾਉਣ ਅਤੇ ਉਨ੍ਹਾਂ ਲਈ ਢੁਕਵੇਂ ਰੁਜਗਾਰ ਦੇ ਸਾਧਨ ਉਪਲੱਬਧ ਕਰਵਾਉਣ ਲਈ ਸੇਵਾ ਕਾਰਜਾਂ ਵਿੱਚ ਲੱਗੀਆਂ ਸਮੂਹ ਜੱਥੇਬੰਦੀਆਂ ਨੂੰ ਇਕਜੁੱਟ ਹੋ ਕੇ ਵਿਆਪਕ ਯੌਜਨਾਬੰਧੀ ਵਾਲੀ ਸਾਂਝੀ ਸੋਚ ਅਪਨਾਉਣੀ ਪਵੇਗੀ ਤਾਂ ਹੀ ਮਿੱਥੇ ਹੇਏ ਟਿੱਚਿਆਂ ਦੀ ਪ੍ਰਾਪਤੀ ਸਫਲਤਾਪੂਰਵਕ ਹੋ ਸਕੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਕੌਾਸਲ ਆਫ਼ ਸਕਾਟਲੈਂਡ ਦੇ ਜਨਰਲ ਸਕੱਤਰ ਸ.ਗੁਰਦੀਪ ਸਿੰਘ ਸਮਰਾ ਨੇ ਸਿਕਲੀਗਰ ਤੇ ਵਣਜਾਰਿਆ ਦੀ ਭਲਾਈ ਲਈ ਵੱਡੇ ਸੇਵਾ ਪ੍ਰੋਜੈਕਟ ਚਲਾ ਰਹੀਆਂ ਵੱਖ -ਵੱਖ ਸੰਸਥਾਵਾਂ ਦੇ ਪ੍ਰਮੁੱਖ ਅਹੁਦੇਦਾਰਾਂ ਜਿਨ੍ਹਾਂ ਵਿਚ ਬ੍ਰਿਟਿਸ਼ ਕੌਂਸਲ ਦੇ ਮੁੱਖ ਅਹੁਦੇਦਾਰ ਤਰਸੇਮ ਸਿੰਘ ਦਿਓਲ, ਖਾਲਸਾ ਸੇਵਾ ਸੁਸਾਇਟੀ ਦੇ ਮੁੱਖ ਅਹੁਦੇਦਾਰ ਅਮਰੀਕ ਸਿੰਘ ਅਤੇ ਮਾਰਕੋ ਫਾਊਂਡੇਸ਼ਨ ਦੇ ਸੇਵਾਦਾਰ ਸੋਹਣ ਸਿੰਘ ਖਾਲਸਾ ਦੇ ਨਾਲ ਵਿਸ਼ੇਸ਼ ਤੌਰ ਤੇ ਆਯੋਜਿਤ ਕੀਤੀ ਗਈ ਵਿਡੀਉ ਕਾਨਫਰੰਸਿੰਗ ਇਕੱਤਰਤਾ ਦੌਰਾਨ ਕੀਤਾ।ਇਸ ਦੌਰਾਨ ਸਮੂਹ ਜੱਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੋਰ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਲਾਲਚੀ ਤੇ ਠੱਗ ਕਿਸਮ ਦੇ ਲੋਕ ਅਤੇ ਸਿਕਲੀਗਰਾਂ ਦੇ ਕੁੱਝ ਨੌਜਵਾਨ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਝੂਠੀਆਂ ਵਿਡੀਉ ਬਣਾ ਕੇ ਧੋਖੇ ਨਾਲ ਸੰਗਤਾਂ ਤੌ ਮਾਇਕ ਸਹਾਇਤਾ ਇਕੱਤਰ ਕਰਕੇ ਕੌਮ ਦੇ ਸਰਮਾਏ ਨੂੰ ਲੁੱਟ ਰਹੇ ਹਨ।ਜਿਸ ਤੌ ਸੰਗਤਾਂ ਨੂੰ ਪੂਰੀ ਤਰ੍ਹਾਂ ਸੁਚੇਤ ਹੋਣ ਦੀ ਲੋੜ ਹੈ। ਸਮੂਹ ਜੱਥੇਬੰਦੀਆ ਦੇ ਆਗੂਆਂ ਨੇ ਪੂਰੀ ਇੱਕਸੁਰਤਾ ਦੇ ਨਾਲ ਸਖਤ ਫੈਸਲਾ ਲੈਦਿਆਂ ਹੋਇਆ ਧੋਖੇਬਾਜ਼ ਵਿਅਕਤੀਆਂ ਅਤੇ ਸਿਕਲੀਗਰਾਂ ਦੇ ਲਾਲਚੀ ਤੇ ਠੱਗ ਕਿਸਮ ਦੀ ਬਿਰਤੀ ਵਾਲੇ ਨੌਜਵਾਨਾਂ, ਬੱਚਿਆਂ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਕੌਝੀਆਂ ਹਰਕਤਾਂ ਤੌ ਤੁਰੰਤ ਬਾਜ ਆਉਣ ਨਹੀਂ ਤਾ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਪਣੀ ਗੱਲਬਾਤ ਦੌਰਾਨ ਸ.ਸਮਰਾ ਨੇ ਸੰਸਾਰ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਿਰਤ ਕਮਾਈ ਵਿਚੋਂ ਕੱਢੀ ਦਸਵੰਦ ਦੀ ਮਾਇਆ ਨੂੰ ਵਿਅਰਥ ਨਾ ਗਵਾਉਣ ਅਤੇ ਨਾਹ ਹੀ ਝੂਠੀ ਵੀਡੀਓ ਦੇਖ ਕੇ ਭਾਵੁਕ ਹੋਣ , ਬਲਕਿ ਉਨ੍ਹਾਂ ਸੁਹਿਰਦ ਸੰਸਥਾਵਾਂ ਨਾਲ ਸਿੱਧੇ ਰੂਪ ਵਿੱਚ ਸਪੰਰਕ ਕਰਨ ਜੋ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹਨ ਅਤੇ ਸੱਚੇ ਦਿਲੋਂ ਪੂਰੀ ਹਮਦਰਦੀ ਤੇ ਸ਼ਿੱਦਤ ਨਾਲ ਕੌਮ ਦੇ ਹੀਰਿਆਂ ਦੀ ਸੰਭਾਲ ਲਈ ਸੇਵਾ ਕਾਰਜ ਕਰ ਰਹੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!