24.5 C
United Kingdom
Tuesday, June 23, 2026

More

    ਸਾਬਕਾ ਸੈਨਿਕਾਂ ਨੇ ਚੀਨ ਵੱਲੋਂ ਧੋਖੇ ਨਾਲ ਭਾਰਤ ਦੇ ਸ਼ਹੀਦ ਕੀਤੇ ਜਵਾਨਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ

    ਜੇਕਰ ਦੇਸ਼ ਵੱਲੋਂ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਬਕਾ ਸੈਨਿਕ ਵੀ ਪੂਰੀ ਤਰ੍ਹਾਂ ਚੀਨ ਨਾਲ ਲੋਹਾ ਲੈਣ ਲਈ ਤਿਆਰ ਬੈਠੇ

    ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ ਵਿਖੇ ਹੋਈ ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਦੇ ਮੈਂਬਰ ਕੈਪਟਨ ਸਾਧੂ ਸਿੰਘ ਮੂੰਮ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਸੂਬੇਦਾਰ ਗੁਰਮੇਲ ਸਿੰਘ ਕੁਤਬਾ ਬੁੱਧ ਸਿੰਘ ਛੀਨੀਵਾਲ ਖ਼ੁਰਦ ਸਾਗਰ ਸਿੰਘ ਮੋਨਿੰਦਰ ਸਿੰਘ ਪੰਡੋਰੀ ਰਣਜੀਤ ਸਿੰਘ ਦੀਵਾਨਾ ਬਹਾਦਰ ਸਿੰਘ ਗਹਿਲ ਨੇ ਚੀਨ ਵੱਲੋਂ ਗੁਲਵਾਣ ਘਾਟੀ ਵਿੱਚ ਧੋਖੇ ਨਾਲ ਭਾਰਤ ਦੇ 20 ਜਵਾਨਾਂ ਨੂੰ ਸਹੀਦ ਕੀਤੇ ਜਾਣ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਚੀਨ ਨੇ ਭਾਰਤ ਦੇ ਸੈਨਿਕਾਂ ਉੱਪਰ ਹਮਲੇ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ ਉਨ੍ਹਾਂ ਚੀਨ ਦੇ ਭਾਰਤ ਦੇ ਸੈਨਿਕਾਂ ਨੂੰ ਹਮਲੇ ਕਰਕੇ ਸ਼ਹੀਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਚੀਨ ਅੱਜ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆ ਰਿਹਾ ਉਨ੍ਹਾਂ ਚੀਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਭਾਰਤ 1962 ਵਾਲਾ ਭਾਰਤ ਨਹੀਂ ਹੈ ਉਹ ਇੱਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਿਆ ਹੈ ਕਿਉਂਕਿ ਭਾਰਤ ਦੀਆਂ ਤਿੰਨ ਸੈਨਾਵਾਂ ਬਹੁਤ ਹੀ ਤਾਕਤ ਤੋਂ ਵਰ ਹੋਣ ਕਰਕੇ ਉਹ ਚੀਨ ਦੇ ਹਰ ਹਮਲੇ ਦਾ ਮੂੰਹ ਤੋੜ ਜੁਆਬ ਦੇਣ ਦੀ ਸਮਰੱਥਾ ਰੱਖਦੇ ਹਨ ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਚੀਨ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਰੇ ਸਾਬਕਾ ਸੈਨਿਕ ਦੋਸ਼ ਮਨਾਉਣ ਨਾਲ ਲੋਹਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਹਨ ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋਣਾ ਜ਼ਰੂਰੀ ਹੈ ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਛੇਤੀ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ ਇਸ ਮੌਕੇ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਖਿਆਲੀ ਅਜੈਬ ਸਿੰਘ ਛੀਨੀਵਾਲ ਕਲਾਂ ਸੂਬੇਦਾਰ ਸਤਪਾਲ ਸਿੰਘ ਮਹਿਲ ਕਲਾਂ ਬਲਜਿੰਦਰ ਸਿੰਘ ਧਨੇਰ ਜਗਸੀਰ ਸਿੰਘ ਲੋਹਗੜ੍ਹ ਕਰਮਜੀਤ ਸਿੰਘ ਚੌਹਾਨਕੇ ਕਲਾਂ ਹਰਬੰਸ ਸਿੰਘ ਰਾਏਸਰ ਜਸਵੰਤ ਸਿੰਘ ਗਾਗੇਵਾਲ ਬਲਜਿੰਦਰ ਸਿੰਘ ਸਹਿਜੜਾ ਸੁਖਦੀਪ ਸਿੰਘ ਮਹਿਲ ਖੁਰਦ ਕੈਪਟਨ ਰਣਜੀਤ ਸਿੰਘ ਦੀਵਾਨਾ ਸੂਬੇਦਾਰ ਬਹਾਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!