ਪੰਜ ਦਰਿਆ ਬਿਊਰੋ
ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਨੂੰ ਸਮਰਪਿਤ ਗਾਇਕ ਗੁਰਮੀਤ ਮੀਤ ਜੋ ਕਿ ਸਟੇਜ ਦੇ ਗਾਉਂਦਿਆਂ ਬਹੁਤਿਅਾਂ ਨੂੰ ਸੋਚੀ ਪਾ ਦਿੰਦਾ ਹੈ। ਉਸ ਨੇ ਹੁਣ ਤੱਕ ਬਹੁਤ ਸਾਰੇ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਜਿਹਨਾਂ ਵਿੱਚੋਂ ਅਨੇਕਾਂ ਗੀਤ ਲਹੋੌਰ, ਸ਼ੰਮੋ ਨਾਰ, ਫਰੰਟਲਾਈਨ ਜਿਹੇ ਗੀਤਾਂ ਨੇ ਗੁਰਮੀਤ ਮੀਤ ਦੀ ਅਵਾਜ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਚ ਵੱਖਰੀ ਛਾਪ ਛੱਡੀ। ਮਾਣਕ ਸਾਹਿਬ ਵਾਂਗ ਹਿੱਕ ਦੇ ਜੋਰ ਨਾਲ ਲੋਕ ਤੱਥ ਅਤੇ ਲੋਕ ਗਥਾਵਾਂ ਗਾਉਣੀਆਂ ਕਿਸੇ ਆਮ ਗਵੱਈਏ ਦਾ ਕੰਮ ਨਹੀਂ। ਇਹ ਗੱਲ ਬਾਪੂ ਦੇਵ ਥਰੀਕੇ ਜੀ ਨੇ ਗੁਰਮੀਤ ਮੀਤ ਨੂੰ ਥਾਪੜਾ ਦੇ ਕੇ ਅਸ਼ੀਰਵਾਦ ਦਿੰਦਿਆਂ ਕਹੀ ਵੀ ਹੈ ਕਿ ਮੈਨੂੰ ਤੇਰੇ ਵਿੱਚੋਂ ਮੇਰੇ ਯਾਰ ਮਾਣਕ ਦੀ ਰੂਹ ਦਿਸਦੀ ਹੈ। ਅੱਜਕੱਲ੍ਹ ਆਪਣੇ ਨਵੇਂ ਗੀਤ “ਸੱਚੀਆਂ ਗੱਲਾਂ” ਨਾਲ ਚਰਚਾ ਗੁਰਮੀਤ ਮੀਤ ਦਾ ਲੋਕ ਤੱਥ ਹਰ ਪਾਸੇ ਚੱਲ ਰਿਹਾ ਤੇ ਵੱਡੀ ਗੱਲ ਇਹ ਕਿ ਜਿਥੇ ਇਸ ਨੂੰ ਇੰਦਰਜੀਤ ਨਿੱਕੂ, ਲੇੰਹਿੰਬਰ ਹੂਸੈਨਪੁਰੀ, ਮਨਜੀਤ ਰੂਪੋਵਾਲੀਆ ਮਨਦੀਪ ਮਾਛੀਵਾੜਾ ਵਲੋਂ ਪਸੰਦ ਕੀਤਾ ਗਿਆ। ਉਥੇ ਹੀ ਇਸ ਗੀਤ ਦੇ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੂੰ ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ, ਗੀਤਕਾਰ ਬਿੰਦਰ ਨਵੇਂ ਪਿੰਡੀਆ, ਗੀਤਕਾਰ ਹਰਵਿੰਦਰ ਉਹੜਪੁਰੀ, ਅਤੇ ਗੀਤਕਾਰ ਮੰਗਲ ਹਠੂਰ, ਗੀਤਕਾਰ ਮਿੰਟੂ ਹੇਅਰ ਵੱੱਲੋਂ ਵਧਾਈ ਸੰਦੇਸ਼ ਭੇਜੇ ਗਏ। ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਬਲਵਿੰਦਰ ਸਿੰਘ ਚਾਹਲ ਯੂਕੇ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਗੁਰਮੀਤ ਮੀਤ ਨੇ ਦੱਸਿਆ ਕਿ ਨੌਜਵਾਨਾਂ ਵਲੋਂ ਸੰਗੀਤਕਾਰ ਤਾਰੀ ਦਾ ਬੀਟ ਬ੍ਰੇਕਰ ਵਲੋਂ ਤਿਆਰ ਕੀਤੀਆਂ ਦਿਲ ਟੁੰਬਮੀਆਂ ਧੁਨਾਂ ਬੇਹੱਦ ਪਸੰਦ ਕੀਤੀਆਂ ਜਾ ਰਹੀਆਂ ਹਨ। ਬਿੰਦਰ ਪ੍ਰੋਡਕਸ਼ਨ ਯੂ ਅੈਸ ਏ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਗਾਇਕ ਗੁਰਮੀਤ ਮੀਤ ਨੇ ਫੋਨ ਰਾਂਹੀ ਗੱਲਬਾਤ ਦੌਰਾਨ ਦੱਸਿਆ ਕਿ ਇਸੇ ਤਰਾਂ ਜੇਕਰ ਉਹਨਾਂ ਦੇ ਸਰੋਤੇ ਮੀਤ ਵਲੋਂ ਗਾਏ ਗੀਤਾਂ ਨੂੰ ਹੱਲਾਸ਼ੇਰੀ ਦਿੰਦੇ ਰਿਹੇ ਤਾਂ ਅੱਗੇ ਤੋਂ ਵੀ ਉਹਨਾਂ ਦੀ ਚੰਗੇ ਗੀਤ ਗਾਉਣ ਦੀ ਕੋਸ਼ਿਸ਼ ਨਿਰੰਤਰ ਜਾਰੀ ਰਹੇਗੀ ਤਾਂ ਜੋ ਮਾਂ ਬੋਲੀ ਦੀ ਸਹੀ ਢੰਗ ਨਾਲ ਸੇਵਾ ਕੀਤੀ ਜਾਵੇ।