‘ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ, ਗੀਤ ਦੇ ਬੋਲ ਹੋਏ ਸੱਚ
-ਐਸ.ਪੀ. ਪੀਬੀਆਈ ਭਾਰਦਵਾਜ਼ ਦੀ ਥਾਂ ਐਸਪੀ.ਡੀ ਵਿਰਕ ਦੀ ਅਗਵਾਈ ਚ, ਬਣਾਈ ਐਸ.ਆਈ.ਟੀ. ਕਰੇਗੀ ਜਾਂਚ
ਬਰਨਾਲਾ ( ਰਾਜਿੰਦਰ ਭਦੌੜੀਆ)
ਲੌਕਡਾਊਨ ਦੌਰਾਨ ਦਫਾ 144 ਦੀ ਉਲੰਘਣ ਦਾ ਸਾਹਮਣਾ ਕਰ ਰਹੇ ਲੋਕ ਗਾਇਕ ਸਿੱਧੂ ਮੂਸੇ ਵਾਲਾ ਕਰਕੇ ਉਸ ਵੇਲੇ ਫੇਰ ਚਰਚਾ ਦਾ ਵਿਸ਼ਾ ਬਣ ਗਏ ਜਦੋਂ ਉਕਤ ਕੇਸ ਦੀ ਜਾਂਚ ਬਰਨਾਲਾ ਜਿਲ੍ਹੇ ਦੇ ਹੋਰ ਅਧਿਕਾਰੀ ਨੂੰ ਸੌਪ ਦਿੱਤੀ ਗਈ।
ਆਈਜੀ ਰੇਂਜ ਪਟਿਆਲਾ ਜਤਿੰਦਰ ਸਿੰਘ ਔਲਖ ਨੇ ਸਿੱਧੂ ਮੂਸੇਵਾਲਾ ਦੀ ਦਰਖਾਸਤ ‘ਤੇ ਕਾਰਵਾਈ ਕਰਦਿਆਂ ਥਾਣਾ ਧਨੌਲਾ ਵਿਖੇ ਦਰਜ ਕੇਸ ਦੀ ਜਾਂਚ ਹੁਣ ਬਰਨਾਲਾ ਦੇ ਐਸ. ਪੀ ਪੀਬੀਆਈ ਰੁਪਿੰਦਰ ਭਾਰਦਵਾਜ ਤੋਂ ਬਦਲ ਕੇ ਜਾਂਚ ਲਈ ਐਸਆਈਟੀ ਬਣਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਆਈਜੀ ਨੂੰ ਦਰਖਾਸਤ ਪੇਸ਼ ਕਰਕੇ ਉਸ ਦੇ ਖਿਲਾਫ ਦਰਜ ਉਕਤ ਕੇਸ ਦੀ ਫਿਰ ਤੋਂ ਜਾਂਚ ਕਰਨ ਲਈ ਬੇਨਤੀ ਕੀਤੀ ਗਈ ਸੀ। ਇਸ ਦਰਖਾਸਤ ਦੇ ਅਧਾਰ ‘ਤੇ ਆਈਜੀ ਔਲਖ ਨੇ ਕੇਸ ਦੀ ਜਾਂਚ ਐਸਪੀ ਪੀਬੀਆਈ ਤੋਂ ਬਦਲ ਕੇ ਬਰਨਾਲਾ ਦੇ ਹੀ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ‘ਚ ਬਣਾਈ ਐਸਆਈਟੀ ਨੂੰ ਸੌਂਪ ਦਿੱਤੀ ਹੈ। ਐਸਆਈਟੀ ‘ਚ ਐਸਪੀ ਵਿਰਕ ਦੇ ਨਾਲ ਡੀਐਸਪੀ ਡੀ ਰਮਨਿੰਦਰ ਸਿੰਘ ਅਤੇ ਥਾਣਾ ਧਨੌਲਾ ਦੇ ਐਸਐਚਉ ਕੁਲਦੀਪ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਉੱਧਰ ਇਸ ਕੇਸ ‘ਚ ਅਸਲਾ ਐਕਟ ਅਤੇ 120 ਬੀ ਜੁਰਮ ਦਾ ਵਾਧਾ ਕਰਨ ਵਾਲੇ ਕੇਸ ਦੇ ਜਾਂਚ ਅਧਿਕਾਰੀ ਰਹੇ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਇਸਦੀ ਪੁਸ਼ਟੀ ਕੀਤੀ ਹੈ।