22.5 C
United Kingdom
Sunday, June 21, 2026

More

    ਨਜ਼ਮ – ਮੌਤ

    ਨਹੀਂ,ਮੈਂ ਨਿਰਾਸ਼ਾਵਾਦੀ ਨਹੀਂ।
    ਮੌਤ-ਜ਼ਿੰਦਗ਼ੀ ਦਾ ਆਖਰੀ ਤੇ ਅਟੱਲ ਸੱਚ!
    ਰੂਹ ਵੱਲੋਂ ਕਮਾਈਆਂ ਨੇਕੀਆਂ,ਬਦੀਆਂ
    ਦਾ ਨਿੱਕ ਸੁੱਕ ਸਮੇਟ,
    ਨਵੀਂ ਥਾਂ ਨਵੇਂ ਮਾਹੌਲ ਤੇ ਨਵੇਂ ਘਰ ਵਿਚ ਆਗ਼ਾਜ਼।
    ਸਿਫ਼ਰ ਤੋਂ ਸਿਰਫ
    ਤੱਕ ਦੇ ਸਫ਼ਰ ਵਿੱਚ ਨਵਾਂ ਪੜਾਅ।
    ਦੁਨਿਆਵੀਆਂ ਲਈ ਡਰ,
    ਮਰਜੀਵੜਿਆਂ ਲਈ ਚਾਅ ਤੇ
    ਰੱਬ ਲਈ ਖੇਡ – ਇਹ ਮੌਤ।
    ਸ਼ਾਲਾ! ਜਿਓੰਦੇ ਜੀ ਕੁੱਝ ਅਜਿਹਾ ਕਰੀਏ ਕਿ
    ਮੌਤ, ਯਾਦਗਾਰ ਹੋ ਜਾਵੇ।

    ਅਮਨਪ੍ਰੀਤ ਸਿੰਘ , ਮੋਰਿੰਡਾ।
    6280932905

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!