ਅੱਜ ਕੱਲ ਕਿਸੇ ਦੀ ਇੱਕ ਅੱਧੀ ਕਿਤਾਬ ਅਾ ਜਾਵੇ ਤਾਂ ੳੁਹਦੇ ਚ’ ਇੰਨੀ ਅਾਕੜ ਅਾ ਜਾਂਦੀ ਅਾ, ਜਿਵੇ ਗਧੀ ਥਾਣੇਦਾਰ ਦਾ ਭਾਰ ਢੋਅ ਕੇ ਅਾਈ ਹੋਵੇ | ੳੁਹ ਵੀ ਮੇਰੇ ਵਰਗਾ ਨਾਂ ਤਿੰਨਾਂ ਚੋਂ ਨਾਂ ਤੇਰਾਂ ਚੋ ਹੁੰਦਾ ਪਰ ਇਹ ਅਖਾਣ ਪ੍ਸਿੱਧ ਤੇ ਇੱਕ ਸਥਾਪਿਤ ਨਾਵਲਕਾਰ ਬਾਈ ਸ਼ਿਵਚਰਨ ਜੱਗੀ ਕੁੱਸਾ ਤੇ ਗਲਤ ਸਾਬਿਤ ਹੋ ਜਾਂਦਾ ਹੈ | ਬਾਈ ਕੁੱਸਾ ਵੱਲੋ ਹਰ ਛੋਟੇ ਨੂੰ ਸ਼ੇਰਾ ਅਾਖ ਕੇ ਬੁਲਾੳੁਣਾ ਮੈਨੂੰ ਬੁਹਤ ਚੰਗਾ ਲੱਗਦਾ ਕਿਉਕਿ ਬਾਈ ਦੇ ਇੰਨਾਂ ਲਫਜਾਂ ਚ’ ਨਾਂ ਅਾਪਣੇ ਸਟੇਟਸ ਦਾ ਗੁਮਾਨ ਹੁੰਦਾ ਤੇ ਵਿਦੇਸ਼ ਰਹਿਣ ਦਾ ਗੁਮਾਨ ਹੁੰਦਾ | ੳੁਹ ਜਦੋ ਕਿਸੇ ਵੀ ਬੰਦੇ ਨੂੰ ਮਿਲਦਾ ਤਾਂ ਅੱਧ ਕੁ ਪਾਈਏ ਹੋ ਕੇ ਮਿਲਦਾ |ਕੁੱਝ ਕੁ ਮਿੰਟਾਂ ਚ ਅਗਲੇ ਨਾਲ ਇਉ ਘੁਲ ਮਿਲ ਜਾਂਦਾ ਹੈ | ਜਿਵੇ ਕਿਤੇ ਉਹ ਬਚਪਨ ਤੋਂ ਲੰਗੋਟਈਏ ਯਾਰ ਹੋਣ |
ਬਾਈ ਜਦੋ ਵੀ ਪੰਜਾਬ ਜਾਂਦਾ ਤਾਂ ੳੁਹ ਪਹਿਲਾਂ ਹੀ ਮੈਨੂੰ ਫੋਨ ਕਰ ਦਿੰਦਾ ਕਿ ਸ਼ੇਰਾ ਮੈ ਫਲਾਣੀ ਤਰੀਖ ਨੂੰ ਮੋਗੇ ਪਹੁੰਚ ਜਾਣਾ ਤੇ ਅਾਹ ਮੇਰਾ ਪੰਜਾਬ ਦਾ ਨੰਬਰ ਅਾ | ਮੈਨੂੰ ਫੋਨ ਕਰ ਲਵੀ ਤੇ ਫੇਰ ਮਿਲਦੇ ਅਾਂ | ਸਾਨੂੰ ਵੀ ਚਾਅ ਚੜ ਜਾਂਦਾ ਕਿ ਸਾਡਾ ਪਿਉਵਾਂ ਵਰਗਾ ਵੱਡਾ ਵੀਰ ਅਾ ਰਿਹਾ ਹੈ | ਬਾਈ ਨੇ ਮੋਗੇ ਪਹੁੰਚ ਦੇ ਹੀ ਫੋਨ ਲਾ ਦੇਣਾ ਕਿ ਮੈ ਸ਼ੇਰਾ ਅਾ ਗਿਅਾ ਅਾਂ ਤੇ ਤੈਨੂੰ ਕੱਲ ਦਫਤਰ ਮਿਲਦਾ ਹਾਂ | ਮੇਰਾ ਪੈ੍ਸ ਫੋਟੋ ਗਰਾਫਰ ਮਨਜੀਤ ਲਾਡੀ ਵੀ ਬਾਈ ਦਾ ਬੜਾ ਵੱਡਾ ਫੈਨ ਅਾ ਤੇ ੳੁਹ ਵੀ ਬਾਈ ਨੂੰ ਮਿਲਣ ਲਈ ਕਾਹਲਾ ਪੈ ਜਾਂਦਾ ਸੀ |
ਫੇਰ ਮਿਲਕੇ ਸੁੱਖ ਸਾਂਦ ਪੁੱਛਣੀ ਤੇ ਫੇਰ ਬਾਈ ਤੋ ੳੁਸਦੇ ਅਗਲੇ ਪੋ੍ਜੈਕਟ ਬਾਰੇ ਪੁੱਛਣਾ | ਹੁਣ ਮੈ ਕੈਨੇਡਾ ਅਾ ਗਿਅਾ ਤੇ ਪਹੁੰਚ ਕੇ ਬਾਈ ਨੂੰ ਦੱਸਿਅਾ ਤਾਂ ਸੱਚ ਜਾਣਿੳੁ ਕਿ ਬਾਈ ਨੇ ਬੁਹਤ ਖੁਸ਼ੀ ਮਨਾਈ ਤੇ ਕਹਿਣ ਲੱਗਾ ਕਿ ਸ਼ੁਕਰ ਅਾ ਰੱਬ ਦਾ ਸ਼ੇਰਾ, ਜਿੳੁਦੇ ਰਹੋ ਤੇ ਖੁਸ਼ੀਅਾਂ ਮਾਣੋ | ਦੂਜੇ ਪਾਸੇ ਕੈਨੇਡਾ ਚ’ ਮੇਰੇ ਉਹ ਮਿੱਤਰ ਵੀ ਬੈਠੇ ਹਨ | ਜਿੰਨਾਂ ਨੂੰ ਉਂਗਲ ਤੋ ਫੜ ਕੇ ਚੱਲਣਾ ਸਿਖਾਇਅਾ | ਜਦੋ ਉਨਾਂ ਨੂੰ ਪਤਾ ਲੱਗਿਅਾ ਕਿ ਮਨਜੀਤ ਕੈਨੇਡਾ ਅਾ ਹੈ ਤਾਂ ਉਨਾਂ ਨੂੰ ਤਾਂ ਸੱਪ ਹੀ ਸੁੰਘ ਗਿਅਾ | ਕੁੱਝ ਕੁ ਤਾਂ ਇੱਕ ਫੋਨ ਤੋ ਬਾਅਦ ਨੰਬਰ ਹੀ ਬਲੋਕ ਕਰ ਗਏ |
ਕਾਸ਼! ਉਨਾਂ ਚ’ ਬਾਈ ਜੱਗੀ ਕੁੱਸੇ ਵਰਗਾ ਅਾਪਣਾ ਪਨ ਹੁੰਦਾ ਤੇ ਇੱਕ ਵੱਡੇ ਅੰਤਰ ਰਾਸ਼ਟਰੀ ਲੇਖਕ ਹੁੰਦੇ ਹੋਏ ਵੀ ਉਹ ਨੀਵਾਂ ਤੇ ਅਾਪਣਾ ਪਨ ਹੁੰਦਾ | ਚਲੋ ਹਰ ਕੋਈ ਸਾਡੇ ਬਾਈ ਵਰਗਾ ਥੋੜੀ ਹੁੰਦਾ | ਵਾਹਿਗੁਰੂ ੳੁਨਾਂ ਦੀ ੳੁਮਰ ਲੰਮੀ ਕਰਨ ਤੇ ਅਸੀ ੳੁਨਾਂ ਨਾਵਲ ਤੇ ਹੋਰ ਲਿਖਤਾਂ ਪੜਦੇ ਰਹੀਏ | ਸਾਡਾ ਜੱਗੀ ਬਾਈ ਜਿੰਦਾਬਾਦ |
ਮਨਜੀਤ ਸਿੰਘ ਸਰਾਂ
ਉਨਟਾਰੀਉ ਕੈਨੇਡਾ |