
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ)
ਗੁੱਸੇ ਦੇ ਨਾਲ ਭਰੀਆਂ ਨਜਰਾਂ
ਜਦ ਸ਼ੀਸ਼ਾ ਤਿੜਕਾਉਂਦੀਆਂ ਨੇ,
ਉਦੋਂ ਕਹਿਰ ਵਰ੍ਹਨਾ ਲਾਜਮੀ ਹੁੰਦਾ,
ਮੈਂ ਆਹ ਕੀਤਾ ਮੈਂ ਉਹ ਕੀਤਾ,
ਢੰਡੋਰਾ ਪਿੱਟਣਾਂ ਹਉਂਮੈੰ ਦਾ,
ਉਹ ਬੇਈਮਾਨ ਆਦਮੀ ਹੁੰਦਾ,
ਦਿਲ ਦਾ ਸਾਫ ਨਾ ਹੋ ਕੇ
ਦੇਵੇ ਸਫਾਈਆਂ ਹਰ ਗੱਲ ਤੇ,
ਝੂਠਾ ਜੁਬਾਨੋ ਤੇ ਕਾਗਜ਼ੀ ਹੁੰਦਾ,
ਉੱਕਰੇ ਸ਼ਬਦ ਜੇ ਹੋਣ ਰੇਤੇ ‘ਤੇ,
ਸੱਜਣਾਂ ਸਮੁੰਦਰ ਦੇ ਕੰਢੇ ‘ਤੇ,
ਲਹਿਰਾਂ ਨਾਲ ਮਿਟਣਾਂ ਲਾਜਮੀ ਹੁੰਦਾ ।
ਜਖ਼ਮੀ ਹੋਇਆ ਦਿਲ ਪਿਆ ਆਖੇ,
ਵਾਂਗ ‘ਸਿੱਕੀ’ ਪਿੰਜਰੇ ਨਾ ਪੈ ਜਾਈਂ,
ਮਨ ਦਾ ਪੰਛੀ ਤਾਂ ਅਜ਼ਾਦ ਹੀ ਹੁੰਦਾ ।