17 C
United Kingdom
Sunday, June 21, 2026

More

    ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਵਧਾਏ ਰੇਟਾਂ ਕਾਰਨ ਹਰ ਵਰਗ ਦੁਖੀ- ਗਿੱਲ ਕਾਲੇਕੇ

    ਅੰਮ੍ਰਿਤਸਰ(ਰਜਿੰਦਰ ਰਿਖੀ)
    ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਕਰਕੇ ਪੰਜਾਬ ਵਿੱਚ ਇਹ ਟੀਮ ਪਤਾ ਨਹੀਂ ਕਿਹੜਾ ਤਾਸ਼-ਪੱਤਾ ਖੇਡ ਰਹੀ ਹੈ ਕਿ ਕਿਸੇ ਨਾ ਕਿਸੇ ਬਹਾਨੇ ਪੰਜਾਬ ਵਾਸੀਆਂ ਨੂੰ ਮਹਿੰਗਾਈ ਦੀ ਮਾਰ ਵਾਲੀ ਚੱਕੀ ਵਿੱਚ ਪੀਸਣਾ ਹੀ ਹੈ ਜਿਸ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਰਕਾਰ ਨੇ ਆਏ ਦਿਨ ਡੀਜ਼ਲ ਤੇ ਪੈਟਰੋਲ ਦੇ ਰੇਟ ਹੱਦ ਤੋਂ ਵਧਾ ਕੇ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸਾ ਸੇਵਕ ਜਥਾ ਵੈਲਫੇਅਰ ਸੁਸਾਇਟੀ ਰਜਿ: ਕਾਲੇਕੇ ਹੋਰਾਂ ਨੇ ਇਸ ਭਖਦੇ ਮੁੱਦੇ ਪ੍ਰਤੀ ਚਿੰਤਤ ਹੁੰਦਿਆ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਾਸੀ ਤਾਂ ਪਹਿਲਾਂ ਹੀ ਕਾਰੋਨਾ ਵਾਇਰਸ ਕਾਰਨ ਭੁੱਖ ਮਰੀ ਜਿਹਾ ਸੰਤਾਪ ਭੋਗ ਰਹੇ ਹਨ ਜਦੋਂ ਕਿ ਲਗਾਤਾਰ ਸਰਕਾਰ ਦੇ ਹੁਕਮਾਂ ਤੇ ਤਕਰੀਬਨ ਦੋ ਮਹੀਨੇ ਕਰਫਿਊ ਲੱਗਾ ਰਿਹਾ ਸਭ ਲੋਕਾਂ ਦੇ ਕੰਮਕਾਜ ਬੰਦ ਰਹੇ ਇਸ ਵਕਤ ਵੀ ਲੌਕਡਾਊਨ ਅੱਜ ਵੀ ਜਾਰੀ ਹੈ ਫਿਰ ਪੈਸਾ ਕਿੱਥੋਂ ਆਵੇ ਉੱਤੋਂ ਸਰਕਾਰ ਜਨਤਾ ਨੂੰ ਅਜਿਹੇ ਮਹਿੰਗਾਈ ਦੇ ਪਹਾੜ ਹੇਠ ਦਬਾ ਕੇ ਮਰਨ ਲਈ ਮਜਬੂਰ ਕਰ ਰਹੀ ਹੈ। ਗਿੱਲ ਕਾਲੇਕੇ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਪੰਜਾਬ ਵਿੱਚ ਭੁੱਖ ਮਰੀ ਦਾ ਕਹਿਰ ਕਮਾਉਣ ਤੇ ਤੁਲੀ ਹੋਈ ਹੈ।ਜਿਸਦੀ ਜਿੰਨੀਂ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਤੇਲ ਕੀਮਤਾਂ ਵਿਚ ਵਾਧਾ ਕਰਨ ਤੋਂ ਇਲਾਵਾ ਬਿਜਲੀ ਦੇ ਕੱਟ ਲਗਾਤਾਰ ਲਗਾਏ ਜਾ ਰਹੇ ਹਨ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਉੱਪਰੋਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਦੋਹਰੀ ਮਾਰ ਹੇਠ ਦਬਾਇਆ ਜਾ ਰਿਹਾ ਹੈ ਕਿਸਾਨ ਅਤੇ ਆਮ ਲੋਕ ਮੱਥੇ ਨੂੰ ਹੱਥ ਮਾਰੋ ਰਹੇ ਹਨ । ਗਿੱਲ ਕਾਲੇਕੇ ਹੋਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ ਅਤੇ ਬਿਜਲੀ ਦੇ ਕੱਟ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਇਆ ਜਾਵੇ ।ਇਸ ਮੌਕੇ ਗਿੱਲ ਕਾਲੇਕੇ ਤੋਂ ਇਲਾਵਾ ਸ੍ਰ, ਤਰਸੇਮ ਸਿੰਘ ਪ੍ਰਧਾਨ ਭੱਠਾ ਮਜ਼ਦੂਰ ਯੂਨੀਅਨ, ਤਰਸੇਮ ਸਿੰਘ ਖਾਲਸਾ ਪ੍ਰਧਾਨ ਖਾਲਸਾ ਸੇਵਕ ਜਥਾ ਵੈਲਫੇਅਰ ਸੁਸਾਇਟੀ ਰਜਿ ਕਾਲੇਕੇ,ਰਾਵਲਪ੍ਰੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਅਵਤਾਰ ਸਿੰਘ ਕਾਲੇਕੇ, ਸੁਖਵਿੰਦਰ ਸਿੰਘ ਖਾਲਸਾ ਕਾਲੇਕੇ, ਗੁਰਵਿੰਦਰ ਸਿੰਘ ਕਾਕਾ ਕਾਲੇਕੇ, ਸ਼ਰਨਜੀਤ ਸਿੰਘ ਹੈਪੀ, ਦਲਜੀਤ ਸਿੰਘ ਖੱਬੇ ਅਤੇ ਜਥੇਦਾਰ ਜੈਮਲ ਸਿੰਘ ਕਾਲੇਕੇ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!