17 C
United Kingdom
Sunday, June 21, 2026

More

    ਗ਼ਲਤ ਰਿਪੋਰਟ ਦੇਣ ਵਾਲੀ ਕਿਸੇ ਲੈਬੋਰਟਰੀ ਨੂੰ ਬਖਸ਼ਿਆ ਨਹੀ ਜਾਵੇਗਾ-ਸੋਨੀ

    ਦੋਸੀਆਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਕੋਵਿਡ-19 ਮਹਾਂਮਾਰੀ ਨੂੰ ਨਿਪਟਣ ਲਈ ਰਾਜ ਸਰਕਾਰ ਵਲੋ ਸਰਕਾਰੀ ਹਸਪਤਾਲਾਂ ਵਿਚ ਕੋਵਿਡ ਮਰੀਜਾਂ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਅਤੇ ਕੁਝ ਲੋਕਾਂ ਵਲੋ ਪ੍ਰਾਈਵੇਟ ਲੈਬੋਰਟਰੀਆਂ ਵਿਚ ਆਪਣੇ ਟੈਸਟ ਕਰਵਾਏ ਜਾ ਰਹੇ ਹਨ, ਜਿਨਾਂ ਵਿਚੋ ਕੁਝ ਪ੍ਰਾਈਵੇਟ ਲੈਬੋਰਟਰੀਆਂ ਵਲੋ ਗ਼ਲਤ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਆਮ ਲੋਕਾਂ ਵਿਚ ਕਾਫੀ ਦਹਿਸ਼ਤ ਪਾਈ ਜਾਂਦੀ ਹੈ ਅਤੇ ਜੇਕਰ ਕਿਸੇ ਲੈਬੋਰਟਰੀ ਵਲੋ ਗ਼ਲਤ ਰਿਪੋਰਟ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਕਿਸੇ ਵੀ ਗ਼ਲਤ ਰਿਪੋਟਰ ਦੇਣ ਵਾਲੀ ਲੈਬੋਰਟਰੀ ਨੂੰ ਬਖ਼ਸਿਆ ਨਹੀ ਜਾਵੇਗਾ।
    ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਕੀਤਾ। ਸੋਨੀ ਨੇ ਕਿਹਾ ਕਿ ਤੁਲੀ ਲੈਬੋਰਟਰੀ ਵਿਰੁੱਧ ਸ਼ਕਾਇਤਾਂ ਮਿਲਣ ਤੇ ਉਸ ਵਿਰੁੱਧ ਕਾਰਵਾਈ ਕਰਨ ਲਈ ਮੈ 7 ਜੂਨ ਨੂੰ ਸਿਹਤ ਮੰਤਰੀ ਪੰਜਾਬ ਅਤੇ ਸਕੱਤਰ ਸਿਹਤ ਵਿਭਾਗ ਨੂੰ ਲਿਖਿਆ ਅਤੇ ਫਿਰ ਇਸ ਬਾਬਤ ਉਕਤ ਮੰਤਰੀ ਤੇ ਸਕੱਤਰ ਨੂੰ ਮਿਲ ਕੇ ਵੀ ਜਾਣੂ ਕਰਵਾਇਆ।ਇਸ ਆਧਾਰ ਉਤੇ ਹੀ ਇਸ ਲੈਬੋਰਟਰੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਿਜੀਲੈਂਸ ਵਲੋ ਇਸ ਲੈਬੋਰਟਰੀ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਦੋਸੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਗਲਤ ਰਿਪੋਰਟਾਂ ਨਾਲ ਜਿਥੇ ਵਿਅਕਤੀ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ ਉਥੇ ਉਸਦੀ ਜਾਨ ਵੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕਿਸੇ ਦੀ ਜਾਨ ਨਾਲ ਖਿਲਵਾੜ ਕਰਨ ਦੀ ਆਗਿਆ ਕਿਸੇ ਨੂੰ ਨਹੀ ਦਿੱਤੀ ਜਾ ਸਕਦੀ। ਸੋਨੀ ਨੇ ਕਿਹਾ ਕਿ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ। ਸੋਨੀ ਨੇ ਕਿਹਾ ਇਹ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਹੈ ਅਤੇ ਕਿਸੇ ਵੀ ਦੋਸੀ ਨੂੰ ਬਖ਼ਸਿਆ ਨਹੀ ਜਾਵੇਗਾ।
    ਸੋਨੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ਤੇ ਆਪਣਾ ਟੈਸਟ ਸਰਕਾਰੀ ਹਸਪਤਾਲ ਤੋ ਹੀ ਕਰਵਾਉਣ। ਉੁਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਕੋਵਿਡ -19 ਦਾ ਟੈਸਟ ਕਰਨ ਲਈ ਆਧੁਨਿਕ ਢੰਗ ਦੀਆਂ ਮਸ਼ੀਨਾ ਰੱਖੀਆਂ ਗਈਆਂ ਹਨ ਅਤੇ ਇੰਨਾਂ ਮਸ਼ੀਨਾਂ ਦੇ ਟੈਸਟ ਦੀ ਪ੍ਰਤੀਸ਼ਤਾ ਬਿਲਕੁਲ ਸਹੀ ਹੈ।
    ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਕੋਰੋਨਾ ਮਹਾਮਾਰੀ ਤੇ ਕਾਬੂ ਪਾਉਣ ਲਈ ਮਿਸ਼ਨ ਫਤਿਹ ਦੀ ਸ਼ਰੂਆਤ ਕੀਤੀ ਗਈ ਹੈ ਅਤੇ ਮਿਸ਼ਨ ਫਤਿਹ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਲੋਕ ਆਪਣਾ ਸਹਿਯੋਗ ਦੇਣ। ਸੋਨੀ ਨੇ ਕਿਹਾ ਕਿ ਘਰੋ ਨਿਕਲਣ ਤੋ ਪਹਿਲਾਂ ਮਾਸਕ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਬੇਵਜਾ ਘਰੋ ਨਿਕਲਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਿਰ ਦਰਦ,ਬੁਖਾਰ,ਗਲੇ ਵਿਚ ਦਰਦ ਆਦਿ ਲੱਛਣ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਤੁਰੰਤ ਹਸਪਤਾਲ ਜਾ ਕੇ ਆਪਣਾ ਚੈਕਅਪ ਕਰਵਾਉਣਾ ਚਾਹੀਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!