14.8 C
United Kingdom
Monday, June 22, 2026

More

    ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਅੰਤਰਰਾਸ਼ਟਰੀ ਯੋਗਾ ਦਿਵਸ’ ਮਨਾਇਆ

    ਅਸ਼ੋਕ ਵਰਮਾ
    ਬਠਿੰਡਾ , 22 ਜੂਨ

     ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵੱਲੋਂ ‘6ਵੇਂ ਅੰਤਰਰਾਸ਼ਟਰੀ ਯੋਗਾ ਦਿਵਸ’ ਦੇ ਸੰਬੰਧ ਵਿੱਚ ਇੱਕ ਆਨਲਾਈਨ ਯੋਗਾ ਕੈਂਪ ਲਗਾਇਆ ਗਿਆ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਸਦਕਾ ਇਸ ਵਾਰ ‘ਅੰਤਰਰਾਸ਼ਟਰੀ ਯੋਗਾ ਦਿਵਸ’ ਦਾ ਥੀਮ ‘ਸਿਹਤ ਲਈ ਯੋਗਾ- ਘਰ ਵਿੱਚ ਯੋਗਾ’ ਰੱਖਿਆ ਗਿਆ । ਜਿਸ ਲਈ ਸਮਾਜਿਕ ਦੂਰੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕਾਲਜ ਦੇ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਯੋਗਾ ਕੈਂਪ ਵਿੱਚ ਆਪੋ ਆਪਣੇ ਘਰਾਂ ਤੋਂ ਆਨਲਾਈਨ ਹਿੱਸਾ ਲਿਆ। ਇਸ ਕੈਂਪ ਵਿੱਚ ਯੋਗਾ ਬਾਰੇ ਜਾਣਕਾਰੀ ਦੇਣ ਲਈ ਜੀ. ਕੇ. ਯੋਗਾ ਐਂਡ ਫਿਟਨੈੱਸ ਕਲੱਬ, ਗਿੱਦੜਬਾਹਾ ਤੋਂ ਯੋਗਾ ਟਰੇਨਰ ਗੁਰਵਿੰਦਰ ਸਿੰਘ ਅਤੇ ਯੋਗਾ ਟਰੇਨਰ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
                    ਯੋਗਾ ਟਰੇਨਰ ਗੁਰਵਿੰਦਰ ਸਿੰਘ ਨੇ ਯੋਗ ਦੀ ਮਹੱਤਤਾ ਅਤੇ ਵੱਖ-ਵੱਖ ਸਰੀਰਕ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਯੋਗ ਕਿਰਿਆਵਾਂ ਬਾਰੇ ਦੱਸਿਆ। ਯੋਗਾ ਟਰੇਨਰ ਕੁਲਦੀਪ ਸਿੰਘ ਨੇ ਸੂਰਜ ਨਮਸਕਾਰ ਤੋਂ ਲੈ ਕੇ ਵੱਖ-ਵੱਖ ਤਰਾਂ ਦੇ ਆਸਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਿਆਨ ਕੇਂਦਰਤ ਕਰਨ ਅਤੇ ਯਾਦਦਾਸ਼ਤ ਵਧਾਉਣ ਲਈ ਯੋਗ ਆਸਣ ਬਹੁਤ ਲਾਭਦਾਇਕ ਹਨ। ਇਸ ਮੌਕੇ ਉਨਾਂ ਨੇ ਬਹੁਤ ਸਾਰੇ ਆਸਣਾਂ ਅਤੇ ਪ੍ਰਾਣਯਾਮ ਦਾ ਨਾਲੋਂ-ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵੀ ਦਿਖਾਇਆ।
                         ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਵਾਈਸ ਪਿ੍ਰੰਸੀਪਲ ਸ. ਕੁਲਵਿੰਦਰ ਸਿੰਘ ਨੇ ਇਸ ਯੋਗਾ ਕੈਂਪ ਵਿੱਚ ਆਪੋ ਆਪਣੇ ਘਰਾਂ ਤੋਂ ਆਨਲਾਈਨ ਹਿੱਸਾ ਲੈਣ ਵਾਲੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕਰਦਿਆਂ ਖ਼ਾਸ ਤੌਰ ’ਤੇ ਯੋਗਾ ਟਰੇਨਰ ਗੁਰਵਿੰਦਰ ਸਿੰਘ ਅਤੇ ਯੋਗਾ ਟਰੇਨਰ ਕੁਲਦੀਪ ਸਿੰਘ ਲਈ ਵਿਸ਼ੇਸ਼ ਧੰਨਵਾਦੀ ਸ਼ਬਦ ਕਹੇ। ਉਨਾਂ ਕਿਹਾ ਕਿ ਅਸੀਂ ਘਰ ਵਿੱਚ ਰੋਜ਼ਾਨਾ ਯੋਗਾ ਕਰ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਅਤੇ ਅਨੇਕਾਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਅੱਜ ਦੀ ਜੀਵਨ ਸ਼ੈਲੀ ਵਿੱਚ ਯੋਗਾ ਕਰਨ ਲਈ ਹਰ ਇੱਕ ਨੂੰ ਸਮਾਂ ਦੇਣਾ ਚਾਹੀਦਾ ਹੈ। ਅੱਜ ਦੇ ਵਰਤਮਾਨ ਸਮੇਂ ਵਿੱਚ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਯੋਗ ਅਭਿਆਸ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਜਿਸ ਨਾਲ ਸਾਨੂੰ ਤਣਾਅ ਤੋਂ ਮੁਕਤੀ ਮਿਲਦੀ ਹੈ ਅਤੇ ਮਨ ਇਕਾਗਰ ਹੁੰਦਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!