ਰਾਜਗਿਰੀ ਨਾਲ ਜਾਣੇ ਜਾਦੇ ਨੇ ਰਾਜ ਮਿਸਤਰੀ ।
ਸੋਹਣੇ ਕੋਠੀ ਮਹਿਲ ਬਣਾੳੁਦੇ ਨੇ ਰਾਜ ਮਿਸਤਰੀ ।
ਸ਼ੁਰੂ ਵਿੱਚ ਤਾ ੲਿਹ ਲੇਬਰ ਨਾਲ ਹੀ ਕੰਮ ਕਰਦੇ,
ਹੋਲੀ ੨ ਕਾਂਡੀ ਨੂੰ ਹੱਥ ਪਾੳੁਦੇ ਨੇ ਰਾਜ ਮਿਸਤਰੀ ।
ਸਾਅਲ ਸੂਤ ਤੇਸੀ ਕਾਂਡੀ ਤੇ ਹੋਰ ਸੰਦਾਂ ਨਾਲ ਹੀ
ਅਾਪਣੇ ਜੋਹਰ ਦਿਖਾੳੁਦੇ ਨੇ ਰਾਜ ਮਿਸਤਰੀ ।
ਸ਼ਰਧਾ ਭਾਵਨਾ ਵੀ ਦਿੱਲ ਚ ਬਹੁਤ ਰੱਖਦੇ ਨੇ,
ਵਿਸ਼ਵਕਰਮਾ ਜੀ,ਮਨਾੳੁਦੇ ਨੇ ਰਾਜ ਮਿਸਤਰੀ ।
ੳੁੱਚੀਅਾ ੨ ਪੈੜਾਂ ਤੇ ਵੀ ਅਡੋਲ ਖੜੇ ਰਹਿੰਦੇ ਨੇ,
ਧੁੱਪਾ ਛਾਵਾਂ ਨੂੰ ਵੀ ਹੰਢਾੳੁਦੇ ਨੇ ਰਾਜ ਮਿਸਤਰੀ ।
ਅੈਵੇ ਮੰਜਿਲਾਂ ਸਰ ਨਾ ਹੋਵਣ ਕਦੇ ਵੀ ਦੋਸਤੋ,
ਪਹਿਲਾ ਯੋਜਨਾ ਬਣਾੳੁਦੇ ਨੇ ਰਾਜ ਮਿਸਤਰੀ ।
ਸੱਤੀ ਜਦ ਫਿਰ ਕੰਮ ੲਿਹਨਾ ਦਾ ਚੱਲ ਪੈਦਾ,
ਤਾ ਹੀ ਠੇਕੇਦਾਰ ਕਹਾੳੁਦੇ ਨੇ ਰਾਜ ਮਿਸਤਰੀ ।
ਸੱਤੀ ਉਟਾਲਾਂ ਵਾਲਾ
ਨੇੜੇ ਜਾਡਲਾ .ਸ਼.ਭ.ਸਿੰਘ ਨਗਰ