9.6 C
United Kingdom
Saturday, March 7, 2026

More

    ਏਹ ਨਾ ਸਮਝੀਂ

    ਦੁੱਖਭੰਜਨ ਰੰਧਾਵਾ
    0351920036369

    ਏਹ ਨਾ ਸਮਝੀਂ ਕਿ ਅੜੀਏ,

    ਮੈਂ ਤੈਨੂੰ ਪਿਆਰ ਕਰਦਾ ਨਈਂ |

    ਬਸ ਏਨਾ ਹੀ ਜਾਣੀਂ ਕਿ,

    ਡਰਦਾ ਹੀ ਹੌਕਾ ਭਰਦਾ ਨਈਂ |

    ਅੱਜ-ਕੱਲ ਤੇਰੇ ਸ਼ਹਿਰ-ਮੁਹੱਲੇ,

    ਗਲੀ ਚ ਗੇੜਾ ਹੁੰਦਾ ਏ |

    ਲੋਕੀ ਕਹਿੰਦੇ ਘਰ ਨਈਂ ਜਾਂਦਾ,

    ਪਤਾ ਮੈਨੂੰ ਮੇਰੇ ਘਰ ਦਾ ਨਈਂ |

    ਸ਼ਾਮ ਸਵੇਰੇ ਤੇਰੇ ਨਾਂ ਦਾ ਰੋਜਾ,

    ਰੱਖ ਕੇ ਖੋਲ ਦਿਆਂ |

    ਮੈਂ ਕਾਫਰ ਦੇ ਦਰ ਤੇ ਜਾ ਕੇ,

    ਐਂਵੇਈ ਚੌਕੀ ਭਰਦਾ ਨਈਂ |

    ਮੈਂ ਮੁਜਰਿਮ ਹਾਂ ਤੇਰਾ,

    ਮੈਨੂੰ ਸਜਾ ਤਾਂ ਦੇ |

    ਆ ਚਾੜ ਕਟਹਿਰੇ ਮੈਨੂੰ,

    ਮੈਂ ਓਦਾਂ ਮਰਦਾ ਨਹੀਂ |

    ਰੋਮ ਰੋਮ ਮੇਰਾ ਵਿਲਕੇ,

    ਤੇ ਰੋਵੇ ਰੂਹ ਚੰਦਰੀ |

    ਪੱਥਰ ਹੋਈਆਂ ਅੱਖੀਆਂ,

    ਕਿ ਹੰਝੂ ਤਰਦਾ ਈ ਨਈ |

    ਇੱਕੋ ਈ ਹਿੰਡ ਪੁਗਾਉਣੀ,

    ਮੈਂ ਚਾਹੇ ਮਰ ਜਾਵਾਂ |

    ਹਿਜਰ ਦਾ ਖੂਹ ਮੈਂ ਗੇੜਾਂ,

    ਦੁੱਖ ਥੀਂ ਜਰਦਾ ਈ ਨਈ |

    ਜੇ ਤੂੰ ਡੋਬਣ ਤੇ ਆਇਆ,

    ਤੇ ਮੈਨੂੰ ਡੋਬ ਦੇਵੀਂ |

    ਮੈਨੂੰ ਵਿੱਚ ਸਮੁੰਦਰ ਡੋਬੀਂ,

    ਫਿਰ ਮੈਂ ਤਰਦਾ ਈ ਨਈਂ |

    ਦੁੱਖਭੰਜਨ ਦੇ ਗਲ ਕੰਡਿਆਂ,

    ਦਾ ਹਾਰ ਸਜਾ |

    ਹਾਰਾਂ ਖਾ ਖਾ ਹਰਿਆ ਹੁਣ,

    ਤਾਂ ਹਰਦਾ ਈ ਨਈਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!