ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਗਲਾਸਗੋ ਵਿਚ ਕੁੱਲ 22 ਟ੍ਰੈਫਿਕ ਲਾਈਟਾਂ ਨੂੰ ਹੁਣ ਗ੍ਰੀਨ ਮੈਨ ਸੈਟਿੰਗ ਵਿਚ ਸਵੈਚਾਲਿਤ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਬਟਨ ਦਬਾਉਣ ਦੀ ਜ਼ਰੂਰਤ ਨਹੀ ਹੈ। ‘ਗ੍ਰੀਨ ਮੈਨ ਰੈਵੋਲਿਊਸ਼ਨ’ ਮੈਰੀਹਿਲ, ਵੈਸਟ ਐਂਡ ਅਤੇ ਸਿਟੀ ਸੈਂਟਰ ਖੇਤਰਾਂ ਵਿਚ ਪੈਦਲ ਚੱਲਣ ਵਾਲਿਆਂ ਨੂੰ ਫਾਇਦਾ ਪਹੁੰਚਾਏਗੀ। ਰੁਝੇਵੇਂ ਭਰੇ ਜੰਕਸ਼ਨਾਂ ‘ਤੇ ਬਣੀਆਂ ਹੋਈਆਂ ਟ੍ਰੈਫਿਕ ਲਾਈਟਾਂ ਦੀਆਂ ਤਬਦੀਲੀਆਂ ਵਾਲੇ ਖੇਤਰ ਵਿੱਚ ਜਾਰਜ ਸਕੁਏਰ ਵਿਖੇ ਕਵੀਨ ਸਟ੍ਰੀਟ ਅਤੇ ਹੋਪ ਸਟ੍ਰੀਟ’ ਸਟ੍ਰੀਟ ਸ਼ਾਮਲ ਹੋਣਗੇ। ਗਲਾਸਗੋ ਸਿਟੀ ਕੌਂਸਲ ਦੁਆਰਾ ਆਟੋਮੇਸ਼ਨ ਦੀ ਮੱਦਦ ਨਾਲ ਉਮੀਦ ਕੀਤੀ ਗਈ ਹੈ ਕਿ ਇਹ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਨੂੰ ਸੌਖਾ ਬਣਾਏਗਾ ਅਤੇ ਸੜਕ ਨੂੰ ਪਾਰ ਕਰਨ ਲਈ ਕਿਸੇ ਉਪਕਰਣ ਨੂੰ ਛੂਹਣ ਦੀ ਜ਼ਰੂਰਤ ਨਹੀਂ ਪਵੇਗੀ ।