ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬ੍ਰਿਟੇਨ ਵਿਚ ਕੋਰੋਨਾ ਵਾਇਰਸ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਦੇ ਬਾਵਜੂਦ ਸ਼ਨੀਵਾਰ ਨੂੰ ਲੋਕਾਂ ਨੇ ਨਸਲਵਾਦ ਦੇ ਖਿਲਾਫ ਪ੍ਰਦਰਸ਼ਨ ਕੀਤੇ। ਬਲੈਕ ਲਾਈਵਜ਼ ਮੈਟਰ ਮੁਹਿੰਮ ਤੋਂ ਪ੍ਰੇਰਿਤ ਇਹ ਪ੍ਰਦਰਸ਼ਨ ਲੰਡਨ, ਮੈਨਚੈਸਟਰ, ਐਡਿਨਬਰਗ ਅਤੇ ਗਲਾਸਗੋ ਸਣੇ ਹੋਰ ਸ਼ਹਿਰਾਂ ਵਿਚ ਹੋ ਰਹੇ ਹਨ। ਹਜ਼ਾਰਾਂ ਲੋਕ ਲੰਡਨ ਦੇ ਹਾਇਡ ਪਾਰਕ ਵਿਚ ਇਕੱਠੇ ਹੋਏ ਅਤੇ ਟ੍ਰਫਾਲਗਰ ਸਕੁਏਅਰ ਵੱਲ ਸ਼ਾਂਤੀਪੂਰਣ ਮਾਰਚ ਕੱਢਿਆ।
