11.4 C
United Kingdom
Sunday, June 7, 2026

More

    ਸੁੱਖੀ ਬਾਠ ਮੋਟਰਜ਼ ਸਰੀ ਵੱਲੋਂ ਖੋਲਿਆ ਜਾ ਰਿਹਾ ਟਰੱਕ ਸੈਂਟਰ ਪੰਜਾਬੀਆਂ ਦੀਆਂ ਪ੍ਰਾਪਤੀਆਂ ਦਾ ਇੱਕ ਹੋਰ ਮੀਲ ਪੱਥਰ।

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

    ਪੰਜਾਬੀ ਆਪਣੀ ਮਿਹਨਤ ਮੁਸ਼ੱਕਤ ਦੇ ਬਲਬੂਤੇ ਦੁਨੀਆ ਭਰ ਵਿੱਚ ਇੱਕ ਖਾਸ ਮੁਕਾਮ ਤੇ ਪੁੱਜ ਚੁੱਕੇ ਹਨ। ਪੰਜਾਬੀਆਂ ਨੇ ਵੱਖ ਵੱਖ ਦੇਸ਼ਾਂ ਵਿੱਚ ਸਮਾਜਿਕ, ਰਾਜਨੀਤਕ ਤੇ ਹੋਰ ਅਦਾਰਿਆਂ ਵਿੱਚ ਵੱਡਾ ਨਾਂ ਕਮਾਇਆ ਹੈ। ਕੈਨੇਡਾ ਦੀ ਧਰਤੀ ਉੱਪਰ ਪੰਜਾਬੀਆਂ ਦੀ ਹਰ ਖੇਤਰ ਵਿੱਚ ਬੱਲੇ ਬੱਲੇ ਹੈ। ਇਹਨਾਂ ਹੀ ਨਾਂਮਵਰ ਪੰਜਾਬੀਆਂ ਵਿੱਚ ਇੱਕ ਵੱਡਾ ਨਾਂ ਹੈ ਸੁੱਖੀ ਬਾਠ। ਜਿਹਨਾਂ ਨੇ ਜਿੱਥੇ ਆਪਣੇ ਕਾਰੋਬਾਰ ਵਿੱਚ ਬਹੁਤ ਨਾਮ ਕਮਾਇਆ ਹੈ ਉੱਥੇ ਉਹ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਵੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਸੁੱਖੀ ਬਾਠ ਵੱਲੋਂ ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਪੰਜਾਬ ਭਵਨ ਦੀ ਉਸਾਰੀ ਕਰਕੇ ਪੰਜਾਬੀ ਬੋਲੀ ਅਤੇ ਸਭਿਆਚਾਰ ਪ੍ਰੇਮੀਆਂ ਲਈ ਜੋ ਮੰਚ ਦਿੱਤਾ ਹੈ। ਉਹ ਵੀ ਇੱਕ ਮੀਲ ਪੱਥਰ ਹੈ। ਸੁੱਖੀ ਬਾਠ ਮੋਟਰਜ਼ ਸਰੀ ਵਿੱਚ ਪਿਛਲੇ 4 ਦਹਾਕਿਆਂ ਤੋਂ ਕੰਮ ਕਰਦੀ ਆ ਰਹੀ ਸੰਸਥਾ ਹੈ। ਹੁਣ ਸੁੱਖੀ ਬਾਠ ਮੋਟਰਜ਼ ਵੱਲੋਂ ਇੱਕ ਹੋਰ ਵੱਡਾ ਕਦਮ ਅੱਗੇ ਵੱਧਦਿਆਂ ਸੁੱਖੀ ਬਾਠ ਮੋਟਰਜ਼ ਟਰੱਕ ਸੈਂਟਰ ਵੀ ਖੋਲਿਆ ਜਾ ਰਿਹਾ ਹੈ। ਜੋ ਕੈਨੇਡਾ ਵਿੱਚ ਪੰਜਾਬੀਆਂ ਵੱਲੋਂ ਖੋਲਿਆ ਜਾਣ ਵਾਲਾ ਪਹਿਲਾ ਟਰੱਕ ਸੈਂਟਰ ਹੈ। ਅਸੀਂ ਸੁੱਖੀ ਬਾਠ ਮੋਟਰਜ਼ ਦੀ ਇਸ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਵੀ ਪੇਸ਼ ਕਰਦੇ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਇਹ ਅਦਾਰਾ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਅਤੇ ਇਸਦੇ ਨਾਲ ਨਾਲ ਆਪਣੇ ਵਿਰਸੇ, ਬੋਲੀ ਅਤੇ ਸਭਿਆਚਾਰ ਪ੍ਰਤੀ ਨਿਭਾ ਰਹੇ ਸੇਵਾਵਾਂ ਨੂੰ ਵੀ ਬਾਖੂਬੀ ਨਿਭਾਉਂਦੇ ਰਹਿਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!