11.4 C
United Kingdom
Sunday, June 7, 2026

More

    ਕਾਵਿ ਰੇਖਾ ਚਿੱਤਰ- ਸੁਨੀਲ ਕੁਮਾਰ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ,
    ਦਿਲ ਦਾ ਹੀਰਾ ਸੁਨੀਲ ਕੁਮਾਰ।
    ਵੱਡੇ ਵੀਰ ਦਾ ਦਰਜ਼ਾ ਪਾ ਗਿਆ,
    ਕਰਕੇ ਗੱਲ ਰੂਹ ਦਏ ਠਾਰ।

    ਰਜਨੀ ਵਾਲੀਆ ਸਿਰ ‘ਤੇ
    ਸੋਂਹਦੇ ਤਾਜ ਜੇਹੀ।
    ਘਰ ਵਿੱਚ ਰਹਿੰਦਿਆਂ ਜ਼ਿੰਦਗੀ
    ਲੱਗੇ ਰਾਜ ਜੇਹੀ।
    ਉੱਤਮ ਸ਼ਾਇਰਾ ਤੇ ਫਨਕਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਪੁੱਤ ਮਾਨਵ ਦੇ ਕਰਕੇ,
    ਘਰ ਦਾ ਮਾਨ ਵਧੇ।
    ਹੋਣਹਾਰ ਤੇ ਗੁਣੀਂ,
    ਜੀ ਘਰਦੀ ਸ਼ਾਨ ਵਧੇ।
    ਮਨ ਦਾ ਸੀਤਲ ਸਮਝਦਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਗੱਲ ਕਰਦਾ ਸੋਹਣੀਂ ਖਰੀ ਤੇ,
    ਦਿਲ ‘ਤੇ ਛਾ ਜਾਂਦਾ।
    ਕਰੇ ਸੱਚੀਆਂ ਦਿਲ ਦਾ ਸੱਚਾ,
    ਤਾਂ ਈ ਭਾਅ ਜਾਂਦਾ।
    ਤੇਰਾ ਸਦਾ ਸੁਖੀ ਵੱਸੇ ਪਰਿਵਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਧੀ ਦੀਵਾਂਸ਼ੀ ਦੇ ਕਰਕੇ,
    ਘਰ ਵਿੱਚ ਮਹਿਕ ਰਵੇ।
    ਫੁੱਲ ਜਿੰਨੇਂ ਵੀ ਓਦੇ,
    ਕਰਕੇ ਘਰੇ ਟਹਿਕ ਰਹੇ।
    ਸੋਹਣੀਂ ਕਿੰਨੀ ਏ ਗੁਲਜ਼ਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਮਿਹਨਤ ਕਰਕੇ ਕਿੱਥੋਂ ਉੱਠਕੇ,
    ਕਿੱਥੇ ਜਾ ਖਲੋਇਆ ਏ।
    ਗੁਣਕਾਰੀ ਏ ਪਰ ਗੁਣਾਂ ਨੂੰ,
    ਓਸ ਲੁਕੋਇਆ ਏ।
    ਮਾਲਕ ਦੇਵੇ ਬਹੁਤ ਭੰਡਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਕਪੂਰਥਲੇ ਵਿੱਚ ਵੀਰ ਦੇ,
    ਸੋਹਣੇ ਮਹਿਲ ਮੁਨਾਰੇ ਨੇਂ।
    ਉੱਚਿਆਂ ਹੋ ਨੀਵੇਂ ਨਾਲ,
    ਲਾਈ ਮੇਰੇ ਢਾਰੇ ਨੇਂ।
    ਕਰੂੰ ਮੈਂ ਸਜ਼ਦਾ ਤੇਰੇ ਦਰਬਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਸਿਰ ‘ਤੇ ਰਹੀ ਨਾ ਛਾਂ ਓ ਗੂੜੀ
    ਰਾਮ ਲਾਲ ਬਾਪੂ ਦੇ ਨਾਂ ਦੀ।
    ਲੋਰੀ ਵੀ ਅੱਜ ਚੇਤੇ ਕਰਦੈ
    ਬਿਮਲਾ ਦੇਵੀ ਆਪਣੀਂ ਮਾਂ ਦੀ।
    ਉਹਨਾਂ ਦਾ ਅੱਜ ਵੀ ਸਤਿਕਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਨਿੱਕੀ ਉਮਰੇ ਖੇਡਾਂ ਖੇਡੀਆਂ
    ਗਈਆਂ ਨਹੀਂ ਵਿਸਾਰੀਆਂ।
    ਮੈਨੂੰ ਵੀ ਕਦ ਭੁੱਲੀਆਂ ਨੇਂ ਓ
    ਪਿੰਡ ਵਾਲੀਆਂ ਯਾਰੀਆਂ।
    ਹੁੰਦਾ ਕਿਸੇ ਕਿਸੇ ਦੇ ਹਿੱਸੇ ਏ ਸਤਿਕਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    ਦੁੱਖਭੰਜਨ ਨੇਂ ਅੱਖਰਾਂ ਦੇ
    ਨਾਲ ਜਾਦੂਗਰੀਆਂ ਕਰੀਆਂ।
    ਜੀਉਣ ਜੋਗੀਆਂ ਕਰ ਛੱਡੀਆਂ
    ਯਾਦਾਂ ਸੀ ਜੋ ਮਰੀਆਂ।
    ਲਾਉਣ ਉਡਾਰੀ ਅੰਬਰੀਂ ਬਣਕੇ ਡਾਰ।
    ਸ਼ੁਕਰ ਏ ਮੌਲਾ ਮਿਲ ਗਿਆ ਮੈਨੂੰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!