ਕਾਂਗਰਸੀ ਆਗੂਆਂ ਦੀ ਸਹਿ ਤੇ ਮੇਰੇ ਪਰਿਵਾਰ ਤੇ ਝੂਠਾ ਪਰਚਾ ਕੀਤਾ ਗਿਆ ਦਰਜ – ਹਰਿੰਦਰ ਦਾਸ ਤੋਤਾ
ਹੰਡਿਆਇਆ 19 ਜੂਨ
ਲਿਆਕਤ ਅਲੀ/ਕਰਨ ਬਾਵਾ
ਪਿੰਡ ਧਨੌਲਾ ਖੁਰਦ ਬੀਤੇ ਦਿਨੀਂ ਦੋ ਧਿਰਾਂ ਵਿੱਚ ਹੋਈ ਲੜਾਈ ਨੇ ਸਿਆਸੀ ਰੂਪ ਧਾਰ ਲਿਆ ਹੈ। ਪ੍ਰਤੱਖ ਦਰਸੀਅਾਂ ਅਨੁਸਾਰ ਪੱਤਰਕਾਰ ਅਵਤਾਰ ਸਿੰਘ ਕਾਕਾ ਦੇ ਭਤੀਜੇ ਅਮਨਦੀਪ ਸਿੰਘ ਅਤੇ ਸਾਬਕਾ ਜਿਲ੍ਹਾ ਪ੍ਰੀਸ਼ਦ ਤੇ ਅਕਾਲੀ ਆਗੂ ਹਰਿੰਦਰ ਦਾਸ ਤੋਤਾ ਦੇ ਭਰਾ ਮਿੱਠੂ ਦਾਸ ਦੀ ਗਲੀ ਦੇ ਮੋੜ ਤੇ ਖੜ੍ਹਨ ਨੂੰ ਲੈਅ ਕੇ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ। ਅਤੇ ਮੌਕੇ ਤੇ ਹਰਿੰਦਰ ਦਾਸ ਤੋਤਾ ਦੀ ਪਤਨੀ , ਮਿੱਠੂ ਦਾਸ ਦਾ ਮੁੰਡਾ ਅਤੇ ਭਤੀਜਾ ਵੀ ਅਾ ਗਏ ਅਤੇ ਦੂਸਰੇ ਪਾਸੇ ਅਵਤਾਰ ਸਿੰਘ ਕਾਕਾ ਅਤੇ ਉਸਦੀ ਪਤਨੀ ਇੰਦਰਜੀਤ ਕੌਰ ਵੀ ਅਾ ਗਏ ਅਤੇ ਦੋਵੇਂ ਧਿਰਾਂ ਦੀ ਆਪਸੀ ਝਪਟ ਹੋ ਗਈ ਅਤੇ ਗਾਲੀ ਗਲੋਚ ਹੋਇਆ।
ਜਿਸਨੇ ਹੁਣ ਸਿਆਸੀ ਰੂਪ ਧਾਰ ਲਿਆ ਹੈ। ਇਸ ਸਬੰਧੀ ਬੋਲਦਿਆਂ ਸਾਬਕਾ ਜਿਲ੍ਹਾ ਪ੍ਰੀਸ਼ਦ ਅਤੇ ਅਕਾਲੀ ਆਗੂ ਹਰਿੰਦਰ ਦਾਸ ਤੋਤਾ ਨੇ ਦੱਸਿਆ ਕਿ ਉਸਦੇ ਭਰਾ, ਪਤਨੀ, ਭਤੀਜੇ ਅਤੇ ਉਸਦੇ ਪੁੱਤਰ ਉਪਰ ਕਾਂਗਰਸੀ ਆਗੂਆਂ ਦੀ ਸਹਿ ਨਾਲ ਛੇੜ ਛਾੜ ਦੀ ਝੂਠਾ ਪਰਚਾ ਦਰਜ ਕਰਵਾਇਆ ਹੈ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਪੱਤਰਕਾਰ ਅਵਤਾਰ ਸਿੰਘ ਕਾਕਾ ਦੀ ਪਤਨੀ ਕਾਂਗਰਸ ਵੱਲੋਂ ਮੈਂਬਰੀ ਦੀ ਚੋਣ ਲੜੀ ਸੀ। ਅਤੇ ਉਸ ਮੌਕੇ ਅਕਾਲੀ ਉਮੀਦਵਾਰ ਦੀ ਜਿੱਤ ਹੋਈ ਸੀ। ਜਿਸ ਕਾਰਨ ਉਕਤ ਵਿਅਕਤੀ ਓਹਨਾਂ ਨਾਲ ਰੰਜਸ ਰੱਖਦਾ ਅਾ ਰਿਹਾ ਹੈ ਅਤੇ ਉਸ ਵੱਲੋਂ ਮੇਰੇ ਪਰਿਵਾਰਕ ਮੈਂਬਰਾਂ ਤੇ ਝੂਠਾ ਪਰਚਾ ਦਰਜ ਕਰਵਾਇਆ ਹੈ। ਓਹਨਾਂ ਵੱਲੋਂ ਪੁਲੀਸ ਦੇ ਉੱਚ ਅਧਿਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ। ਓਹਨਾਂ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਪੜਤਾਲ ਕਰ ਓਹਨਾਂ ਨੂੰ ਇਨਸਾਫ਼ ਦਵਾਇਆ ਜਾਵੇ।
ਜਦਕਿ ਉਕਤ ਮਾਮਲੇ ਵਿੱਚ ਅਵਤਾਰ ਸਿੰਘ ਕਾਕਾ ਦੀ ਪਤਨੀ ਇੰਦਰਜੀਤ ਕੌਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਕਤ ਵਿਅਕਤੀ ਓਹਨਾਂ ਦੇ ਘਰ ਅਾ ਕੇ ਉਸ ਨੂੰ ਕਥਿਤ ਤੌਰ ਤੇ ਜਬਰਦਸਤੀ ਗਲ ਤੋਂ ਫੜ ਬਾਹਰ ਘੜੀਸ ਲੈਅ ਗਏ ਜਿਸ ਦੌਰਾਨ ਉਸਦੇ ਕੱਪੜੇ ਵੀ ਪਾਟ ਗਏ ਸਨ। ਅਤੇ ਉਕਤ ਵਿਅਕਤੀਆਂ ਵੱਲੋਂ ਮੇਰੇ ਨਾਲ ਕਥਿਤ ਤੌਰ ਤੇ ਛੇੜ ਛਾੜ ਕਰਨ ਦੀ ਕੋਸਿਸ ਕੀਤੀ ਗਈ।
ਜਦੋਂ ਇਸ ਸਬੰਧੀ ਸਦਰ ਥਾਣਾ ਦੇ ਇੰਚਾਰਜ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਪੱਤਰਕਾਰ ਅਵਤਾਰ ਸਿੰਘ ਕਾਕਾ ਦੀ ਪਤਨੀ ਇੰਦਰਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਐੱਸ ਆਈ ਮੈਡਮ ਰਛਪਾਲ ਕੌਰ ਕਰ ਰਹੇ ਹਨ।