3.1 C
United Kingdom
Sunday, March 8, 2026

More

    ਨੈਸ਼ਨਲ ਹਾਈਵੇ ਐੱਨ 7 ਚੰਡੀਗੜ੍ਹ ਬਠਿੰਡਾ ਰੋਡ ਤੇ ਸੁੱਕ ਰਹੇ ਹਨ ਲਾਏ ਬੂਟੇ ,ਕੋਈ ਨਹੀਂ ਪਾਉਂਦਾ ਪਾਣੀ

    ਬੰਧਨ ਤੋੜ ਸਿੰਘ

    ਹੰਡਿਆਇਆ
    ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਨੂੰ ਪ੍ਰਾਈਵੇਟ ਕਰ ਕੇ ਟੋਲ ਪਲਾਜੇ ਲਾਕੇ ਲੋਕਾਂ ਤੋਂ ਟੈਕਸ ਸੜਕ ਤੇ ਵਧੀਆ ਸਹੂਲਤਾਂ ਦੇਣ ਖਾਤਰ ਉਗਰਾਹੇ ਜਾ ਰਹੇ ਹਨ। ਪਰ ਹਾਲਾਤ ਇਸ ਦੇ ਉਲਟ ਹਨ ਸੜਕ ਉਪਰ ਲੱਗੇ ਪੌਦੇ ਪਾਣੀ ਪਾਉਣ ਤੋਂ ਬਿਨਾ ਸੁੱਕ ਰਹੇ ਹਨ । ਪੁਲਾਂ ਉਪਰ ਲਗੀਆਂ ਲਾਈਟਾਂ ਜਾਂ ਤਾਂ ਕਈ ਕਈ ਦਿਨ ਚਲਦੀਆਂ ਨਹੀਂ ਜਾਂ ਫੇਰ ਦਿਨ ਰਾਤ ਹੀ ਚੱਲੀ ਜਾਂਦੀਆਂ ਨੇ ਬਿਜਲੀ ਦੀ ਬਰਬਾਦੀ ਹੋਈ ਜਾਂਦੀ ਹੈ। ਜਿਸ ਬਾਰੇ ਕੋਈ ਵੀ ਉਕਤ ਸੜਕ ਠੇਕੇਦਾਰਾਂ ਦਾ ਅਧਿਕਾਰੀ ਧਿਆਨ ਨਹੀਂ ਦੇ ਰਿਹਾ । ਸੜਕ ਤੇ ਦਿੱਤੇ ਟੋਲ ਫ੍ਰੀ ਨੰਬਰ ਤੇ ਕਾਲ ਕੀਤੇ ਤੋਂ ਕੋਈ ਪੁਖਤਾ ਜਵਾਬ ਨਹੀਂ ਮਿਲਦਾ। ਇਸ ਸਬੰਧੀ ਸਥਾਨਕ ਲੋਕਾਂ ਜਗਜੀਤ ਸਿੰਘ,ਹਰਪਾਲ ਸਿੰਘ, ਹਰਦੇਵ ਸਿੰਘ ਕਾਲਾ,ਮੇਜਰ ਸਿੰਘ,ਰੂਪ ਸਿੰਘ ,ਬਲਦੇਵ ਸਿੰਘ ਆਦਿ ਸਮੇਤ ਹੋਰ ਨੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਕਤ ਲਾਏ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਵੇ,ਲਾਈਟਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ ਅਤੇ ਟੋਲ ਫਰੀ ਨੰਬਰ ਤੇ ਗੱਲ ਕੀਤੇ ਜਾਣ ਤੇ ਕੀਤੀ ਸਕਾਇਤ ਦਾ ਹੱਲ ਮੌਕੇ ਤੇ ਕੀਤਾ ਜਾਵੇ।ਜਦੋਂ ਕਿ ਲੋਕਾਂ ਤੋ ਟੋਲ ਪਲਾਜੇ ਦੇ ਰੂਪ ਵਿਚ ਕਰੋੜਾਂ ਰੁਪਏ ਰੋਜ਼ਾਨਾ ਇਸ ਦੀ ਦੇਖ ਭਾਲ ਲਈ ਹੀ ਉਗ੍ਰਾਹੇ ਜਾਂਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!