ਜੀਵਨ ਦੇ ਕਈ ਪੰਨੇ ਕਿੰਨੇ ਕੋਰੇ ਨੇ
ਕੌਣ ਕਹਿੰਦਾ ਇਨ੍ਹਾਂ ਪੰਨਿਆਂ ‘ਚ ਗ਼ਮ ਥੋੜੇ ਨੇ?
ਇਕ ਨਵੀਂ ਕਹਾਣੀ ਦੱਸਦਾ ਏ ਹਰ ੲਿਕ ਪੰਨਾ
ਕੲੀ ਥਾਂ ਭਰਿਅਾ ਕੲੀ ਥਾਂ ਖਾਲੀ ਗ਼ਮਾਂ ਦਾ ਛੰਨਾ
ਕੁਝ ਲਿਖਦੀ ਅਾ ਤਾਂ ਸਭ ਕਹਿੰਦੇ ਕਿੰਨਾਂ ਸੱਚਾ ੲੇ
ਕਹਿਣ ਵਾਲਿਅਾਂ ਦਾ ਰੰਗ ਵੀ ਬੜਾ ਕੱਚਾ ੲੇ
ਸਲਾਹਾਂ ਦੇਣ ਵਾਲੇ ਦੂਜੇ ਬਾਰੇ ਨਹੀਂ ਸੋਚਦੇ
ੳੁਹ ਤਾਂ ਹਰ ਪਲ ਅਾਪਣਾ ਹੀ ਸਵਾਦ ਲੋਚਦੇ
ਕੌਣ ਕਿੱਥੇ ਹੈ ਖੜਾ ਤੇ ਕਿੳੁਂ…?
ਪਰਵਾਹ ਨਹੀਂ ਕਰਦਾ ਕੋੲੀ
ਸਭ ਅਾਪਣੇ ਹੀ ਜ਼ੀਵਨ ਦਾ ਭਾਰ ਜਾਂਦੇ ਨੇ ਡੋੲੀ
ਡਰ ਲੱਗਦਾ ੳੁਨ੍ਹਾਂ ਮੂੰਹਾਂ ਤੋਂ ਜੋ ੲਿੰਨੇ ਵੱਡੇ ਨੇ
ਜਿੰਨ੍ਹਾਂ ਅਾਪ ਨਾ ਅੱਜ ਤੱਕ ਬੁਰੇ ਕੰਮ ਛੱਡੇ ਨੇ
ਕਿੳੁਂ ਸਿਖਾੳੁਂਦੇ ਮੈਨੂੰ ਪਰ ਅਾਪ ਸਿੱਖਦੇ ਨਹੀਂ
ਸਮਝਾੳੁਂਦੇ ਨੇ ਮੈਨੂੰ ਪਰ ਅਾਪ ਟਿੱਕਦੇ ਨਹੀਂ
ੲਿੰਨ੍ਹਾਂ ਪੰਨਿਅਾਂ ਚੋ’ ਕੁਝ ਨਹੀਂ ਲੱਭਿਅਾ ਜਦ
ਵੀ ਫਿਰੌਲੇ ਨੇ
ਅਾਪਣਾ ਅਾਪ ਹੀ ਗਵਾੲਿਅਾ ਜਦ ਦਿਲਾਂ ਦੇ ਰਾਜ਼ ਖੋਲੇ ਨੇ…!!
ਹਰਪ੍ਰੀਤ ਗਰੇਵਾਲ
ਵੈਨਕੂਵਰ ( ਕੈਨੇਡਾ)