ਅਸ਼ੋਕ ਵਰਮਾ
ਮਾਨਸਾ, 19 ਜੂਨ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਬੀਰੇਵਾਲਾ ਡੋਗਰਾ ਵਿਖੇ ਸਿਪਾਹੀ ਗੁਰਤੇਜ ਸਿੰਘ ਨੂੰ ਸਲਾਮੀ ਤੇ ਸ਼ਰਧਾਂਜਲੀ ਦਿੱਤੀ, ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਉਹਨਾਂ ਕਿਹਾ ਕਿ ਸ਼ਹੀਦ ਦਾ ਬਲਿਦਾਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੀ ਫੌਜ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਅਤੇ ਦੁਸ਼ਮਣ ਨੂੰ ਠੋਕਵਾਂ ਜਵਾਬ ਦੇਣ ਦੇ ਸਮਰਥ ਹੈ। ਉਨਾਂ ਕਿਹਾ ਕਿ ਨਵਾਂ ਭਾਰਤ ਚੀਨ ਨੂੰ ਇਸ ‘ਤੇ ਹਮਲਾ ਨਹੀਂ ਕਰਨ ਦੇਵੇਗਾ ਤੇ ਦੇਸ਼ ਕਿਸੇ ਵੀ ਖਤਰੇ ਦਾ ਦਿ੍ਰੜਤਾ ਨਾਲ ਸਾਹਮਣਾ ਕਰਨ ਲੲਂ ਤਿਆਰ ਹੈ। ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਦੇ ਪਿੰਡ ਵਾਲਿਆਂ ਨਾਲ ਵੀ ਗਲੱਬਾਤ ਕੀਤੀ। ਉਨਾਂ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਕਿ ਪਿੰਡ ਵਿਚ ਕਾਲਜ ਸਥਾਪਿਤ ਕੀਤਾ ਜਾਵੇ। ਉਨਾਂ ਪਿੰਡ ਵਾਸੀਆਂਆਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਬਣਾਉਣ ਵਾਸਤੇ ਕੰਮ ਕਰਨਗੇ । ਕੇਂਦਰੀ ਮੰਤਰੀ ਨੇ ਪੰਚਾਇਤ ਨੂੰ ਮਤਾ ਪਾਸ ਕਰ ਕੇ ਇਸਦੀ ਕਾਪੀ ਉਹਨਾਂ ਨੂੰ ਭੇਜਣ ਲਈ ਆਖਿਆ। ਉਹਨਾਂ ਨੇ ਪਰਿਵਾਰ ਨੂੰ ਭਰੋਸਾ ਵੀ ਦੁਆਇਆ ਕਿ ਉਹਨਾਂ ਨੂੰ ਕੇਂਦਰ ਤੋਂ ਹਰ ਉਹ ਸਹੂਲਤ ਮਿਲੇਗੀ ਜਿਸਦੇ ਉਹ ਹੱਕਦਾਰ ਹਨ।