14.8 C
United Kingdom
Monday, June 22, 2026

More

    ਰੋਮੀ ਘੜਾਮੇਂ ਵਾਲ਼ਾ ਨਾਲ਼ ਹੋਏ ਦੁਰਵਿਵਹਾਰ ਦੀ “ਪੰਜ ਦਰਿਆ” ਵੱਲੋਂ ਨਿਖੇਧੀ

    ਰੋਪੜ ਦੇ ਆਪ ਸ਼ਹਿਰੀ ਪ੍ਰਧਾਨ ਨੇ ਝਪਟਿਆ ਸੀ ਮੋਬਾਇਲ (ਕੈਮਰਾ)

    ਗਲਾਸਗੋ (ਪੰਜ ਦਰਿਆ ਬਿਊਰੋ)

    ਬੀਤੀ 10 ਜੂਨ ਨੂੰ ਪੱਤਰਕਾਰ ਰੋਮੀ ਘੜਾਮੇਂ ਵਾਲ਼ਾ ਨਾਲ਼ ਆਮ ਆਦਮੀ ਪਾਰਟੀ ਰੋਪੜ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਵੱਲੋਂ ਕੀਤੇ ਦੁਰਵਿਵਹਾਰ ਦੀ ਅਦਾਰਾ ਪੰਜ ਦਰਿਆ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਸਾਮਾਜਿਕ ਬਰਾਬਰੀ, ਆਜ਼ਾਦੀ ਅਤੇ ਨਾਗਰਿਕ ਅਧਿਕਾਰਾਂ ਦੀ ਹਾਮੀ ਭਰਨ ਦੀਆਂ ਗੱਲਾਂ ਕਰਨ ਵਾਲ਼ੀ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਅਜਿਹੀ ਹਰਕਤ ਕਰਨਾ ਤਾਂ ਹੋਰ ਵੀ ਮੰਦਭਾਗਾ ਹੈ। ਰੋਮੀ ਨੂੰ ਇਨਸਾਫ ਦਿਵਾਉਣ ਲਈ ਅਦਾਰਾ ਪੰਜਾਬੀ ਸਾਂਝ ਹਰ ਤਰ੍ਹਾਂ ਦੀ ਮੱਦਦ ਲਈ ਵਚਨਬੱਧ ਹੈ। ਵਰਨਣਯੋਗ ਹੈ ਕਿ ਰੋਮੀ ਘੜਾਮੇਂ ਵਾਲ਼ਾ ਆਪ ਦੀ ਮੀਟਿੰਗ ਤੋਂ ਬਾਅਦ ਉੱਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਐਮ ਐਲ ਏ ਮਾ. ਬਲਦੇਵ ਸਿੰਘ ਜੈਤੋਂ ਨੂੰ ਸਵਾਲ ਕਰਦੇ ਹੋਏ ਵੀਡੀਓ ਬਣਾ ਰਹੇ ਸਨ ਕਿ ਇੱਕ ਪਾਸਿਉਂ ਆਣ ਕੇ ਉਕਤ ਸ਼ਹਿਰੀ ਪ੍ਰਧਾਨ ਨੇ ਮੋਬਾਇਲ ਝਪਟ ਲਿਆ ਅਤੇ ਧੱਕਾ ਮਾਰਿਆ। ਜਿਸ ਤੋਂ ਬਾਅਦ ਪੱਤਰਕਾਰ ਨੇ ਬਾਕਾਇਦਾ ਹਲਕਾ ਆਬਜ਼ਰਵਰ ਨੂੰ ਫੋਨ ਰਾਹੀਂ ਸ਼ਿਕਾਇਤ ਕਰ ਇਕ ਦਿਨ ਦਾ ਅਲਟੀਮੇਟਮ ਵੀ ਦਿੱਤਾ ਗਿਆ ਪਰ ਪਾਰਟੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਪਰੰਤ ਅਗਲੇ ਹੀ ਦਿਨ ਰੋਮੀ ਨੇ ਥਾਣਾ ਸਿਟੀ ਰੋਪੜ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ। ਜੋ ਅਜੇ ਸੁਣਵਾਈ ਅਧੀਨ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!