4 C
United Kingdom
Friday, March 6, 2026

More

    ਗਾਇਕ ਪਰਮਜੀਤ ਪੰਮਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ।


    ਪੰਜ ਦਰਿਆ ਬਿਊਰੋ

    ਪ੍ਰਸਿੱਧ ਪੰਜਾਬੀ ਗਾਇਕ ਅਤੇ ਸੰਗੀਤਕਾਰ ਪਰਮਜੀਤ ਪੰਮਾ ਦੇ ਅਕਾਲ ਚਲਾਣੇ ਦੀ ਖਬਰ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ। ਗਾਇਕੀ ਚ ਨਾਮਣਾ ਖੱਟਣ ਵਾਲੇ ਪਰਮਜੀਤ ਪੰਮਾ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਪੜਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗੋਲਡ ਮੈਡਲ ਉਸ ਸਮੇਂ ਹਾਸਿਲ ਕੀਤਾ ਸੀ ਜਿਸ ਸਮੇਂ ਚ ਗਾਇਕੀ ਚ ਪੈਰ ਜਮਾਉਣੇ ਸੌਖੇ ਨਹੀਂ ਸਨ। ਪਰਮਜੀਤ ਪੰਮਾ ਨੇ ਸੰਗੀਤ ਦੀਆਂ ਬਾਰੀਕੀਆਂ ਰਣਜੀਤ ਪਾਲ ਰਾਣਾ, ਲੇੰਹਿੰਬਰ ਹੂਸੈਨਪੁਰੀ, ਅਤੇ ਕਲੇਰ ਕੰਠ ਤੋਂ ਸਿੱਖੀਆਂ ਸਨ । “ਰੱਖਾਂ ਸਾਂਭ ਕੇ ਨਿਸ਼ਾਨੀ” ਕੈਸਟ ਜਿਸ ਨੇ ਉਹਨਾਂ ਸਮਿਆਂ ਚ ਕਈ ਰਿਕਾਰਡ ਤੋੜੇ ਉਸ ਵਿੱਚ ਗੀਤਕਾਰ ਅਲਮਸਤ ਦੇਸਲਪੁਰੀ, ਬਿੰਦਰ ਨਵੇਂ ਪਿੰਡੀਆ, ਕਸ਼ਮੀਰਾ ਦੁਰਗਾਵਾਦੀਆ,ਸਾਬੀ ਹਸਨ ਦੇ ਗੀਤ ਸਨ। ਜਿਕਰਯੋਗ ਹੈ ਕਿ ਅੌਖੇ ਸਮੇਂ ਚ ਪਰਮਜੀਤ ਪੰਮਾ ਦੇ ਸਾਥ ਦੇਣ ਵਾਲੇ ਦੋਸਤ ਸੁੱਖਾ ਨਵੇਂ ਪਿੰਡ ਵਾਲਾ ਜਿਸਨੇ ਉਸ ਦੀ ਬਹੁਤ ਮਦਦ ਕੀਤੀ ਉਹਨਾਂ ਦੇ ਨਾਲ ਗੀਤਕਾਰ ਬਿੰਦਰ ਨਵੇਂ ਪਿੰਡੀਆ ਜਰਮਨੀ, ਗਾਇਕ ਲੇਂਹਿੰਬਰ ਹੂਸੈਨਪੁਰੀ, ਮਨਦੀਪ ਕੌਰ ਮਾਛੀਵਾੜਾ, ਗਾਇਕ ਗੁਰਮੀਤ ਮੀਤ, ਸਿੰਗਰ ਸਾਹਿਬ, ਅਮ੍ਰਿਤ ਕੌਰ ਗੀਤ, ਅਤੇ ਅਸ਼ੋਕ ਗਿੱਲ ਨੇ ਡੂੰਘਾ ਦੁਖ ਜਾਹਰ ਕਰਦਿਆਂ ਕਿਹਾ ਕਿ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!