3.5 C
United Kingdom
Sunday, March 8, 2026

More

    ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਵੱਲੋਂ ਸ: ਹਰਜਿੰਦਰ ਸਿੰਘ ਚਾਹਲ ਨੂੰ ਜਰਮਨੀ ਦਾ ਆਨਰੇਰੀ ਕੁਆਡੀਨੇਟਰ ਨਿਯੁਕਤ

    ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਵੱਲੋਂ ਸ: ਹਰਜਿੰਦਰ ਸਿੰਘ ਚਾਹਲ ਨੂੰ ਜਰਮਨੀ ਦਾ ਆਨਰੇਰੀ ਕੁਆਡੀਨੇਟਰ ਨਿਯੁਕਤ ਕਰਨ ਤੇ ਬਹੁਤ ਬਹੁਤ ਮੁਬਾਰਕਾਂ-ਅਵਤਾਰ ਸਿੰਘ ਵਿੱਕੀ

    ਹਮਬਰਗ (ਅਮਰਜੀਤ ਸਿੰਘ ਸਿੱਧੂ)

    ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਸਰਕਾਰ ਵੱਲੋਂ ਜਰਮਨ ਦੇ ਕਾਂਗਰਸੀ ਨੇਤਾ ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੇ ਸਾਬਕਾ ਚੇਅਰਮੈਨ ਸ: ਹਰਜਿੰਦਰ ਸਿੰਘ ਚਾਹਲ ਹਨੋਵਰ ਨੂੰ ਪੰਜਾਬ ਸਰਕਾਰ ਵੱਲੋਂ ਜਰਮਨੀ ਦਾ ਆਨਰੇਰੀ ਕੁਆਡੀਨੇਟਰ ਦਾ ਅਹੁਦਾ ਦਿੱਤਾ ਗਿਆ। ਜਿਹਨਾਂ ਦੀ ਨਿਯੁਕਤੀ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਸ: ਅਵਤਾਰ ਸਿੰਘ ਵਿੱਕੀ ਸਾਬਕਾ ਪ੍ਰਧਾਂਨ ਇੰਡੀਅਨ ਓਵਰਸੀਜ ਕਾਂਗਰਸ ਜਰਮਨ ਤੇ ਸ: ਹਰਦੀਪ ਸਿੰਘ ਜਵੰਧਾ ਵੱਲੋਂ ਸ: ਹਰਜਿੰਦਰ ਸਿੰਘ ਚਾਹਲ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਗਈਆਂ। ਜਿੱਥੇ ਇਹਨਾਂ ਆਗੂਆਂ ਨੇ ਸ: ਚਾਹਲ ਨੂੰ ਮੁਬਾਰਕਾਂ ਦਿੱਤੀਆਂ ਉਥੇ ਇਹਨਾਂ ਨੇ ਸ੍ਰੀ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਂਰਾਣੀ ਪ੍ਰਨੀਤ ਕੌਰ, ਸ੍ਰੀ ਮਤੀ ਆਸ਼ਾ ਕੁਮਾਰੀ ਜੀ ਅਤੇ ਕੈਬਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਿਹਨਾਂ ਨੇ ਪਾਰਟੀ ਦੇ ਇੱਕ ਮਿਹਨਤੀ ਤੇ ਸਿਰੜੀ ਵਰਕਰ ਨੂੰ ਇਹ ਅਹੁਦਾ ਦੇ ਕੇ ਨਿਵਾਜਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!