9.8 C
United Kingdom
Monday, June 8, 2026

More

    ਲੁਧਿਆਣਾ ‘ਚ ਜਨਾਨਾ ਲੁਟੇਰਾ ਗੈਂਗ ਸਰਗਰਮ, ਹੌਜ਼ਰੀ ਕਾਰੋਬਾਰੀ ਦੇ ਘਰ ‘ਚ ਕੀਤੀ ਲੁੱਟ

    ਲੁਧਿਆਣਾ (ਪੰਜ ਦਰਿਆ ਬਿਊਰੋ)

    ਮਹਾਨਗਰ ਦੇ ਹੌਜ਼ਰੀ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਜਨਾਨਾ ਲੁਟੇਰਾ ਗੈਂਗ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸਥਾਨਕ ਨੂਰਾਵਾਲਾ ਰੋਡ ਹੀਰਾ ਨਗਰ ਇਲਾਕੇ ‘ਚ ਰਹਿਣ ਵਾਲੇ ਹੌਜ਼ਰੀ ਕਾਰੋਬਾਰੀ ਦੇ ਘਰ ‘ਚ ਦਾਖ਼ਲ ਹੋ ਕੇ ਗੈਂਗ ਦੀਆਂ ਔਰਤ ਮੈਂਬਰਾਂ ਨੇ ਕਾਰੋਬਾਰੀ ਦੀ ਘਰਵਾਲੀ ਨੂੰ ਬੇਹੋਸ਼ੀ ਵਾਲਾ ਪਦਾਰਥ ਸੁੰਘਾ ਦਿੱਤਾ। ਘਰ ਦੀ ਮਾਲਕਣ ਦੇ ਨੀਮ ਬੇਹੋਸ਼ੀ ‘ਚ ਜਾਣ ਮਗਰੋਂ ਗੈਂਗ ਨੇ ਘਰ ‘ਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਲਈ। ਲੱਖਾਂ ਰੁਪਏ ਦੀ ਇਸ ਲੁੱਟ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
    ਜਾਣਕਾਰੀ ਮੁਤਾਬਿਕ ਜਿਸ ਵੇਲੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ, ਉਸ ਮੌਕੇ ਬੱਚੇ ਘਰ ਵਿਚ ਮੌਜੂਦ ਨਹੀਂ ਸਨ। ਜਦੋਂ ਪਰਿਵਾਰਕ ਮੈਂਬਰ ਘਰ ਆਇਆ ਤਾਂ ਉਸ ਨੇ ਬੇਹੋਸ਼ ਹੋਈ ਔਰਤ ਨੂੰ ਹਸਪਤਾਲ ਲਿਆਂਦਾ ਤੇ ਉਕਤ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਵਾਰਦਾਤ ਵਾਲੇ ਘਰ ਨੂੰ ਜਾਣ ਵਾਲੇ ਰਸਤਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ‘ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!