9.8 C
United Kingdom
Monday, June 8, 2026

More

    ਬੀਤੇ ਦਿਨੀਂ ਹੋਏ ਬਲਾਤਕਾਰ ਪਰਚੇ ਦੇ ਮਾਮਲੇ ਨੇ ਲਿਆ ਨਵਾਂ ਰੁਖ

    ਹਡਿਆਇਆ (ਬੰਧਨਤੋੜ ਸਿੰਘ)
    ਮਈ ਮਹੀਨੇ ਦੇ ਅੱੱਧ ਵਿਚਕਾਰ ਪੁਲਿਸ ਚੌਕੀ ਹੰਡਿਆਇਆ ਵਿਚ ਇੱਕ ਪ੍ਰਵਾਸੀ ਮਜਦੂਰ ਦੀ ਲੜਕੀ ਅਤੇ ਦੋ ਲੜਕੇ ਜੋ ਹੰਡਿਆਇਆ ਦੀ ਦਾਣਾ ਮੰਡੀ ਅੰਦਰ ਇਸ਼ਕ ਮਿਜਾਜੀ ਕਰਦੇ ਫੜ੍ਹੇ ਗਏ ਸਨ ਉਸ ਸਬੰਧ ਵਿਚ ਦੋ ਲੜਕਿਆਂ ਸੁਖਵਿੰਦਰ ਸਿੰਘ ਉਰਫ ਗੱਗੀ ਉਸਦਾ ਦੋਸਤ ਲਵਪ੍ਰੀਤ ਸਿੰਘ ਲਵਲੀ ਉਪਰ ਬਲਾਤਕਾਰ ਦਾ ਕੇਸ ਦਰਜ ਹੋ ਗਿਆ ਸੀ । ਜਿਸ ਵਿਚ ਲੜਕੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਦਾਣਾ ਮੰਡੀ ਵਿਚ ਹਨੇਰੇ ਦਾ ਫਾਇਦਾ ਉਠਾ ਕੇ ਬਾਥਰੂਮਾ ਵਿਚ ਉਸ ਨਾਲ ਸੁਖਵਿੰਦਰ ਸਿੰਘ ਉਰਫ ਗੱਗੀ ਨੇ ਜਬਰਦਸਤੀ ਕੀਤੀ ਅਤੇ ਲਵਪ੍ਰੀਤ ਸਿੰਘ ਲਵਲੀ ਉਥੇ ਨਿਗਰਾਨੀ ਲਈ ਖੜ੍ਹਾ ਰਿਹਾ। ਇਥੇ ਦੱਸਣਾ ਬਣਦਾ ਹੈ ਕਿ ਉਕਤ ਪਰਚੇ ਅਧੀਨ ਦੋਨੋ ਲੜਕੇ ਜੇਲ ਵਿਚ ਚਲੇ ਗਏ ਇਸ ਸਬਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਵਪ੍ਰੀਤ ਸਿੰਘ ਲਵਲੀ ਦੀ ਦਾਦੀ ਸੱਤੋ ਕੌਰ ਪਤਨੀ ਸੁਖਦੇਵ ਸਿੰਘ ਨੇ ਅੱਜ ਇਸ ਨੂੰ ਇੱਕ ਵੱਖਰਾ ਮੋੜ ਦਿੱਤਾ ਉਹ ਇਹ ਹੈ ਕਿ ਉਸ ਨੇ ਕਿਹਾ ਕਿ ਪਰਚਾ ਹੋਣ ਤੋਂ ਪਹਿਲਾਂ ਸਾਬਕਾ ਐਮ ਸੀ ਮਨਪ੍ਰੀਤ ਸਿੰਘ ਮਨੀ ਅਤੇ ਮੌਜੂਦਾ ਐਮ ਸੀ ਗੁਰਦੀਪ ਸਿੰਘ ਪਾਲੀ ਮੇਰੇ ਕੋਲੋਂ ਪੁਲਿਸ ਨੂੰ ਪੈਸੇ ਦੇਣ ਖਾਤਰ ਵੀ ਪਰਚਾ ਨਹੀ ਹੋਵੇਗਾ 30 ਹਜਾਰ ਰੁਪਏ ਨਗਦ ਮੌਕੇ ਤੇ ਲੈ ਕੇ ਗਏ ਉਸ ਨੇ ਰੋਂਦਿਆਂ ਕਿਹਾ ਕਿ ਮੇਰੀ ਨੂੰਹ (ਲੜਕੇ ਦੀ ਮਾਂ) ਵੀ ਘਰ ਛੱਡ ਕੇ ਚਲੀ ਗਈ ਹੋਈ ਹੈ ਅਤੇ ਮੇਰਾ ਪੁੱਤਰ ਵੀ ਬਹੁਤਾ ਕੰਮ ਨਹੀ ਕਰ ਸਕਦਾ ਮੇਰਾ ਪੋਤਾ ਲਵਲੀ ਕਿਸੇ ਦੇ ਪ੍ਰਾਈਵੇਟ ਨੋਕਰੀ ਕਰਦਾ ਹੈ ਜਿਸ ਪਾਸ ਉਹ ਨੌਕਰੀ ਕਰਦਾ ਹੈ ਉਸ ਤੋਂ ਮੈ ਊਧਾਰੇ ਲੈ ਕੇ 30 ਹਜਾਰ ਰੁਪਏ ਸਾਬਕਾ ਐਮ ਸੀ ਮਨਪ੍ਰੀਤ ਸਿੰਘ ਨੂੰ ਅਤੇ ਗੁਰਦੀਪ ਸਿੰਘ ਨਿਪਾਲੀ ਮੌਜੂਦਾ ਐਮ ਸੀ ਨੂੰ ਦਿੱਤੇ ਸਨ। ਉਨ੍ਹਾਂ ਕਿਹਾ ਸੀ ਕਿ ਇਸ ਤੇ ਕੋਈ ਪਰਚਾ ਨਹੀਂ ਪਵੇਗਾ। ਪਰ ਮੇਰਾ ਪੋਤਾ ਜੇਲ ਭੇਜ ਦਿੱਤਾ ਗਿਆ ਹੈ ਜਦੋਂਕਿ ਮੈਨੂੰ ਉਕਤ ਪੰਚਾਇਤ ਆਗੂਆਂ ਨੇ ਇਹ ਕਿਹਾ ਸੀ ਕਿ ਤੇਰੇ ਪੋਤੇ ਨੂੰ ਕੁੱਝ ਨਹੀਂ ਹੋਵੇਗਾ ਜਦੋਂ ਕਿ ਮੇਰੇ ਪੋਤੇ ਦੀ ਕੋਈ ਗਲਤੀ ਨਹੀ ਸੀ। ਹੁਣ ਉਹ ਪ੍ਰਵਾਸੀ ਮਜਦੂਰ ਇੱਕ ਲੱਖ ਪੰਜਾਹ ਹਜਾਰ ਰੁਪਏ ਹੋਰ ਮੰਗ ਰਹੇ ਹਨ ਕਿ ਕੁੜੀ ਇਨ੍ਹਾਂ ਦੇ ਹੱਕ ਵਿਚ ਬਿਆਨ ਦੇ ਦੇਵੇਗੀ। ਇਹ ਗੱਲ ਵੀ ਮਨਪ੍ਰੀਤ ਸਿੰਘ ਮਨੀ ਨੇ ਮੈਨੂੰ ਪ੍ਰਵਾਸੀ ਮਜਦੂਰਾਂ ਦੇ ਘਰ ਲਿਜਾ ਕੇ ਕਹੀ। ਉਸ ਨੇ ਅੱਗੇ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਅਤਿ ਗਰੀਬ ਅਤੇ ਦਿਹਾੜੀਦਾਰ ਹੈ ਸਾਡੇ ਕੋਲ ਤਾਂ ਹੁਣ ਵਕੀਲ ਨੂੰ ਦੇਣ ਲਈ ਵੀ ਪੈਸੇ ਨਹੀਂ ਹਨ। ਅਸੀ ਇੱਕ ਲੱਖ ਪੰਜਾਹ ਹਜਾਰ ਕਿਥੋਂ ਦੇ ਦਈਏ ਜਦੋਂ ਕਿ ਛੰਨਾ ਵਾਲੇ ਲੜਕੇ ਗੱਗੀ ਨਾਲ ਉਕਤ ਪ੍ਰਵਾਸੀ ਮਜਦੂਰ ਲੜਕੀ ਦੀ ਗੱਲਬਾਤ ਲੰਬੇ ਸਮੇਂ ਤੋਂ ਆਪਸ ਵਿਚ ਚੱਲ ਰਹੀ ਸੀ ਫਿਰ ਬਲਾਤਕਾਰ ਦਾ ਮਾਮਲਾ ਕਿਥੋਂ ਹੋ ਗਿਆ? ਜਦੋਂ ਕੁੜੀ ਆਪਣੀ ਮਰਜੀ ਨਾਲ ਉਠ ਕੇ ਘਰੋਂ ਛੰਨਾ ਵਾਲੇ ਲੜਕੇ ਨਾਲ ਚਲੀ ਗਈ। ਇਸ ਸਬੰਧੀ ਜਦੋਂ ਉਕਤ ਸਾਬਕਾ ਅਤੇ ਮੌਜੂਦਾ ਐਮ ਸੀਆਂ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾ ਉਨ੍ਹਾਂ ਕਿਹਾ ਕਿ ਅਸੀ ਤਾਂ ਸੱਤੋਂ ਨੂੰ ਜਾਣਦੇ ਹੀ ਨਹੀਂ ਪਰ ਬਾਅਦ ਵਿਚ ਕਿਹਾ ਕਿ ਅਸੀ ਉਸ ਨਾਲ ਹੁਣੇ ਗਲੱ ਕਰਦੇ ਹਾਂ ਅਸੀ ਕਿਹੜੇ ਲਏ ਐਂ ਪੈਸੇ? ਸੱਤੋ ਕੋਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨ੍ਹਾਂ ਐਮ ਸੀਆਂ ਕੋਲੋਂ ਮੇਰੇ ਪੈਸੇ ਵਾਪਿਸ ਕਰਵਾਏ ਜਾਣ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਸੰਧੂ ਐਸ ਆਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇ ਪੀੜਤ ਧਿਰ ਤੋਂ ਪੈਸੇ ਲਏ ਹਨ ਉਹ ਮੇਰੇ ਕੋਲ ਦਰਖਾਸਤ ਦਰਜ ਕਰਵਾ ਦੇਵੇ ਮੈਂ ਬਣਦੀ ਕਾਨੂੰਨੀ ਕਾਰਵਾਈ ਕਰ ਦਿੰਦਾ ਹਾਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!