4 C
United Kingdom
Friday, March 6, 2026

More

    ਆਜ਼ਾਦੀ ਨਹੀਂ ਹੁੰਦਾ

    ਐਡਵੋਕੇਟ ਸ਼ੁਕਰਗੁਜ਼ਾਰ ਸਿੰਘ

    ਚੌਗਿਰਦੇ ‘ਚ ਫੁੱਲਾਂ ਦਾ ਖਿਲਣਾ ਆਜ਼ਾਦੀ ਨਹੀਂ ਹੁੰਦਾ,
    ਤੇ ਸਿਰਫ਼ ਆਜ਼ਾਦੀ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਓ ਹਵਾ ਕਿਸ ਕੰਮ ਆਵੇਗੀ ਜੋ ਪੈਦਾ ਖੌਫ਼ ਕਰਦੀ ਹੈ,
    ਹਵਾ ਚੋਂ ਹੰਝੂਆਂ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਜੇ ਅੱਖੀਆਂ ‘ਚ ਪਾਣੀ ਏ ਤਿਰੇ ਬੁੱਲ੍ਹਾਂ ‘ਤੇ ਹੌਕੇ ਨੇ,
    ਕਿ ਹੈ ਖੁਸ਼ੀ ਖਾਮੋਸ਼ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਨੁਮਾਇਸ਼ ਲਾਉਣੀ ਹੈ ਰੀਝਾਂ ਦੀ ਆ ਜਿ ਫੇਰ ਸੜਕਾਂ ਤੇ,
    ਬਦਬਖਤ ਹੈ ਨਸੀਬ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਪਸੀਨਾ ਇਹ ਮੱਥੇ ਦਾ, ਇਹ ਚੋ ਅੱਖੀਆਂ ਚ ਪੈ ਜਾਣਾ,
    ਹੈ ਗੁਲਾਮੀ, ਰੋਟੀ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਇਹ ਨੁਹਾਰ ਦੇਸ਼ ਦੀ ਬਦਲੂ ਤੇ ਜੀਵਨ ਰੰਗ ਬਦਲੇਗਾ,
    ਲਾਰੇ ਤੇ ਲਾਰਿਆਂ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਬੜੇ ਹੀ ਅਰਥ ਡੂੰਘੇ ਨੇ ਤੇ ਗਹਿਰੇ ਨੇ ਆਜ਼ਾਦੀ ਦੇ,
    “ਤੱਕੜੀ” “ਹੱਥ” “ਫੁੱਲ” ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।
    ਸੱਖਣਾ ਵਿਚਾਰਾਂ ਤੋਂ ਵਿਚਾਰਾ ਸ਼ੁਕਰਗੁਜ਼ਾਰ ਫਿਰਦਾ ਏ,
    ਜੋ ਬਾਗੀ ਨਾ, ਕਲਮ ਦਾ ਮਿਲਣਾ ਆਜ਼ਾਦੀ ਨਹੀਂ ਹੁੰਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!