3.8 C
United Kingdom
Friday, March 6, 2026

More

    ਜੈਵਲਿਨ ਥ੍ਰੋਅਰ ਕੰਗ ’ਤੇ ਲੱਗ ਸਕਦੀ ਹੈ ਪਾਬੰਦੀ

    ਨਵੀਂ ਦਿੱਲੀ (ਪੰਜ ਦਰਿਆ ਬਿਊਰੋ)

    2017 ਦੀ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਵਿਚ ਜੈਵਲਿਨ ਥ੍ਰੋਅ ਵਿਚ ਕਾਂਸੀ ਦਾ ਤਗਮਾ ਜੇਤੂ ਦਵਿੰਦਰ ਸਿੰਘ ਕੰਗ ਨੇ ਐਤਵਾਰ ਨੂੰ ਕਿਹਾ ਕਿ ਉਹ ਗਲੇ ਵਿਚ ਖਰਾਬੀ ਲਈਆਂ ਦਵਾਈਆਂ ਕਾਰਨ ਡੋਪਿੰਗ ਵਿਚ ਅਸਫਲ ਰਿਹਾ ਪਰ ਉਸ ਨੇ ਪਹਿਲਾਂ ਇਨ੍ਹਾਂ ਦਵਾਈਆਂ ਦਾ ਜ਼ਿਕਰ ਕੀਤਾ ਸੀ, ਜਿਸ ਬਾਰੇ ਪਹਿਲਾਂ ਸੂਚਿਤ ਕੀਤਾ ਗਿਆ ਸੀ। ਇਸ ਲਈ ਉਸ ਨੂੰ ਅਨੁਸ਼ਾਸਨੀ ਸੁਣਵਾਈ ਵਿਚ ਕਲੀਨ ਚਿੱਟ ਮਿਲਣ ਦੀ ਉਮੀਦ ਹੈ। ਜਲੰਧਰ ਵਿੱਚ ਆਪਣੀ ਰਿਹਾਇਸ਼ ਤੋਂ ਉਸ ਨੇ ਦੱਸਿਅਾ,“ਪਿਛਲੇ ਸਾਲ ਇੰਡੀਅਨ ਗ੍ਰਾਂ ਪ੍ਰੀ 5 ਤੋਂ ਪਹਿਲਾਂ ਮੇਰੇ ਗਲ਼ੇ ਵਿੱਚ ਇੰਫੈਕਸ਼ਨ ਹੋ ਗਿਆ ਸੀ। ਮੈਂ ਟੀਮ ਪ੍ਰਬੰਧਨ ਤੋਂ ਇਜਾਜ਼ਤ ਲਈ ਅਤੇ ਫਿਰ ਪਟਿਆਲੇ ਵਿਚ ਇਕ ਨਿੱਜੀ ਡਾਕਟਰ ਨਾਲ ਸਲਾਹ ਕੀਤੀ। ਡਾਕਟਰ ਨੇ ਮੈਨੂੰ ਦੋ ਦਵਾਈਆਂ ਮੋਕਸੀਟਸ 500 ਅਤੇ ਬੇਟਾ ਡੇਕਸਮੇਥੋਸਨ ਦਿੱਤੀਆਂ। ਡੋਪ ਟੈਸਟ ਫੇਲ੍ਹ ਹੋਣ ਦਾ ਕਾਰਨ ਇਹ ਦਵਾਈਆਂ ਹਨ। ਉਸਨੇ ਕਿਹਾ,“ ਜਦੋਂ ਨਾਡਾ ਨਮੂਨਾ ਲੈਣ ਆਇਆ ਤਾਂ ਮੈਂ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਦਵਾਈਆਂ ਬਾਰੇ ਦੱਸਿਆ। ਮੈਨੂੰ ਆਪਣੀ ਕਾਰਗੁਜ਼ਾਰੀ ਵਿਚ ਇਨ੍ਹਾਂ ਦਵਾਈਆਂ ਦਾ ਲਾਭ ਨਹੀਂ ਹੋਇਆ। ਇਸ ਲਈ ਮੇਰੀ ਤਰਫੋਂ ਕੋਈ ਗਲਤੀ ਨਹੀਂ ਹੈ। ਮੈਂ ਨਾਡਾ ਦੇ ਸਾਹਮਣੇ ਆਪਣੀ ਗੱਲ ਪੇਸ਼ ਕਰਾਂਗਾ ਅਤੇ ਉਮੀਦ ਕਰਦਾ ਹਾਂ ਕਿ ਮੈਨੂੰ ਡੋਪਿੰਗ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਜਾਵੇਗਾ। ਕੰਗ ਦੇ ਪਿਸ਼ਾਬ ਦਾ ਨਮੂਨਾ ਪਿਛਲੇ ਸਾਲ 16 ਅਗਸਤ ਨੂੰ ਪਟਿਆਲਾ ਵਿਖੇ ਕਰਵਾਈ ਇੰਡੀਅਨ ਗ੍ਰਾਂਡ 5 ਦੇ ਦੌਰਾਨ ਲਿਆ ਗਿਆ ਸੀ। ਇਸ ਮੁਕਾਬਲੇ ਵਿਚ ਉਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਸੱਕਤਰ ਜਨਰਲ ਨਵੀਨ ਅਗਰਵਾਲ ਨੇ ਟਵੀਟ ਕੀਤਾ, “ਦੋਹਾ ਦੀ ਪ੍ਰਯੋਗਸ਼ਾਲਾ ਤੋਂ ਮਿਲੀ ਰਿਪੋਰਟ ਅਨੁਸਾਰ ਸਾਡੇ ਇੱਕ ਅਥਲੀਟ ਨੂੰ ਪਟਿਆਲੇ ਗ੍ਰਾਂ ਪ੍ਰੀ ਦੇ ਦੌਰਾਨ ਗਲੂਕੋਕਾਰਟੀਕੋਸਟਰਾਇਡ ਲਈ ਪਾਜ਼ੇਟਿਵ ਪਾਇਆ ਗਿਆ ਹੈ। ਵਾਡਾ ਨੇ ਪਿਛਲੇ ਸਾਲ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੋਹਾ ਸਥਿਤ ਪ੍ਰਯੋਗਸ਼ਾਲਾ ਵਿੱਚ ਭਾਰਤੀ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਜੇ ਕੰਗ ਨਾਡਾ ਅਨੁਸ਼ਾਸਨੀ ਪੈਨਲ ਦੀ ਤਸੱਲੀ ਕਰਵਾਉਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ’ਤੇ ਅੱਠ ਸਾਲ ਦੀ ਪਾਬੰਦੀ ਲੱਗ ਸਕਦੀ ਹੈ ਕਿਉਂਕਿ ਇਹ ਉਸ ਦਾ ਦੂਜਾ ਡੋਪਿੰਗ ਕੇਸ ਹੋਵੇਗਾ। ਇਸ ਤੋਂ ਪਹਿਲਾਂ 2018 ਵਿਚ ਉਸ ਦੇ ਨਮੂਨੇ ਵਿਚ ਭੰਗ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ। ਕੰਗ ਦੇ ਕੇਸ ਬਾਰੇ ਨਾਡਾ ਦੇ ਡਾਇਰੈਕਟਰ ਜਨਰਲ ਅਗਰਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਕਿਸੇ ਵੀ ਨਿੱਜੀ ਮਾਮਲੇ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਨਿਯਮਾਂ ਅਨੁਸਾਰ ਜੇ ਕੋਈ ਖਿਡਾਰੀ ਦੂਜੀ ਵਾਰ ਡੋਪਿੰਗ ਵਿਚ ਫਸ ਜਾਂਦਾ ਹੈ ਤਾਂ ਉਸ ਨੂੰ ਅੱਠ ਸਾਲਾਂ ਲਈ ਪਾਬੰਦੀ ਲਗਾਈ ਜਾ ਸਕਦੀ ਹੈ ਪਰ ਮੈਂ ਇਸ ਐਥਲੀਟ ਦੇ ਮਾਮਲੇ ਤੋਂ ਜਾਣੂ ਨਹੀਂ ਹਾਂ।” 2017 ਵਿੱਚ ਹੀ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਉਹ ਪਹਿਲਾ ਭਾਰਤੀ ਬਣਿਆ ਜਿਸ ਨੇ ਜੈਵਲਿਨ ਥ੍ਰੋਅ ਦੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!