ਕਵੀ ਪ੍ਰਸ਼ੋਤਮ ਪੱਤੋ
ਤੂੰ ਘਰ ਆਵੇਂ ਹੋਵਾਂ ਨਿਰੋਗ।
ਤੂੰ ਵਿਛੜੇ ਤਾਂ ਆਉਂਦੇ ਰੋਗ।
ਤੇਰਾ ਆਉਣਾ ਜਸ਼ਨ ਮਨਾਉਣਾ,
ਤੂੰ ਜਾਵੇਂ ਤਾਂ ਵਰਤੇ ਸੋਗ।
ਤੇਰੇ ਬਾਝੋਂ ਨੇਰੀਆਂ ਰਾਤਾਂ,
ਰਿਹਾ ਮੈਂ ਜੂਨ ਚੁਰਾਸੀ ਭੋਗ।
ਕਦੇ ਕਦੇ ਮੇਰੀ ਹਾਲਤ ਐਸੀ,
ਅਭੇਦ ਹੁੰਦੇ ਸੰਯੋਗ ਵਿਯੋਗ।
ਐੱਸ ਜ਼ਮਾਨੇ ਪਾਗ਼ਲ ਲੋਕੀਂ,
ਘੱਟ ਹੀ ਮਿਲ਼ਨ ਫ਼ਕੀਰ ਤੇ ਯੋਗ।
ਹਿਰਦੇ ਵਸਦਾ ਨਾਂਮ ‘ਪੱਤੋ ‘ਦਾ,
ਕੀ ਦੱਸਾਂ ਜਦ ਪੁੱਛਦੇ ਲੋਕ।