3.1 C
United Kingdom
Sunday, March 8, 2026

More

    ਕੋਸ਼ਿਸ਼ਾਂ

    ਰਜਨੀ ਵਾਲੀਆ, ਕਪੂਰਥਲਾ
    ਸਫਰ ਮੁਕਾਉਣੇਂ ਪੈਂਦੇ ਨੇ,
    ਮੁੱਕਦੇ ਨਹੀਂ।

    ਮੁਸ਼ਕਿਲਾਂ ਮੁਕਾਉਣੀਆਂ ਪੈਂਦੀਆਂ ਨੇਂ,
    ਮੁੱਕਦੀਆਂ ਨਹੀਂ।

    ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇਂ,
    ਹੁੰਦੀਆਂ ਨਹੀਂ।

    ਦਸਤਕ ਦੇਣੀ ਪੈਂਦੀ ਏ,
    ਲੋਕੀ ਹੋਣ ਨਹੀਂ ਦੇਂਦੇ।

    ਜਿੱਤਾਂ ਜਿੱਤੀਆਂ ਪੈਂਦੀਆਂ ਨੇਂ,
    ਜਿੱਤੀਆਂ ਨਹੀਂ ਜਾਂਦੀਆਂ।

    ਜੋੜੀਆਂ ਬਣਾਉਣੀਆਂ ਪੈਂਦੀਆਂ ਨੇਂ,
    ਬਣਦੀਆਂ ਨਹੀਂ ।

    ਮੰਜ਼ਿਲਾ ਸਰ ਕਰਨੀਆਂ ਪੈਂਦੀਆਂ ਨੇਂ,
    ਹੁੰਦੀਆਂ ਨਹੀਂ।

    ਕਈ ਸਮਝਦੇ ਨਹੀਂ,
    ਸਮਝਾੳਣੇ ਪੈਂਦੇ ਨੇ।

    ਹਾਸੇ ਦੁਨੀਆਂ ਹੱਸਣ ਨਹੀਂ ਦੇਂਦੀ,
    ਹੱਸਣੇਂ ਪੈਂਦੇ ਨੇਂ।

    ਮਦਮਸਤ ਕੋਈ ਬਣਾਉਂਦਾ ਨਹੀਂ,
    ਬਣਨਾ ਪੈਂਦਾ ਏ।

    ਕਦਰ ਕੋਈ ਕਰਦਾ ਨਹੀਂ ਰਜਨੀ,
    ਕਰਵਾਉਣੀਂ ਪੈਂਦੀ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!