
ਰਜਨੀ ਵਾਲੀਆ, ਕਪੂਰਥਲਾ
ਅੱਜ ਮੈਂ ਕਮਲੀ,
ਤੁਰ ਪਈ ਸੀ ਸੁੰਨਸਾਨ,
ਉੱਗੜ ਦੁੱਗੜ ਰਸਤਿਆਂ ਤੇ,
ਉਸ ਨੂੰ ਲੱਭਣ ਜੋ ਅਚਾਨਕ,
ਆ ਗਿਐ।
ਮੇਰੇ ਸਾਹਵੇਂ ਪਤਾ ਨੀ ਕਿਹੜੇ,
ਜਨਮਾਂ ਦਾ ਲੈਣਾਂ ਦੇਣਾ ਮੇਰਾ,
ਉਸ ਦੇ ਨਾਲ,
ਓ ਦੇਣਾਂ ਜਾਣਦਾ,
ਤੇ ਲੈਣ ਦੇ ਨਾ ਤੇ ਬੋਲਦਾ,
ਮੈਂ ਆਪਣਾਂ ਦੇਣਾ ਦੇ ਲਵਾਂ।
ਮਾਲਕਾ ਸਮਝੋਂ ਬਾਹਰ ਦੀ,
ਗੱਲ ਐ,
ਕੌਣ ਕਰਦੈ ਕਿਸੇ ਦਾ ਤੇ ਫਿਰ,
ਏਨਾ ਕਿ ਮੰਨਣਾ ਮਨ ਨੂੰ,
ਮੁਸ਼ਕਿਲ ਜਾਪਦਾ ਕਦੇ ਕਦੇ।
ਹੁਣ ਹੌਲੀ ਹੌਲੀ ਮੰਨਣਾ ਪਵੇਗਾ।
ਕਿ ਹਾਂ ਤੂੰ ਸਹੀ ਮਾਇਨਿਆਂ ਵਿੱਚ,
ਮੇਰਾ ਦੇਣਦਾਰ ਹੈਂ।
ਉਸ ਨੇਂ ਕੀ ਦਿੱਤਾ ਹੈ ਮੈਨੂੰ,
ਜਦ ਮੈਂ ਮਨ ਮੰਥਨ ਕੀਤਾ ਤਾਂ,
ਮੈਨੂੰ ਪਤਾ ਲੱਗਿਆ ਕਿ ਉਸ,
ਨੇਂ ਮੈਨੂੰ ਮਨ ਦੀ,
ਸ਼ਾਤੀ,
ਸਕੂਨ,
ਸਾਥ ਦਾ ਵਚਨ,
ਕੁਝ ਕੌਲ,
ਤੇ ਅਥਾਹ,
ਤੇਹ ਦਿੱਤਾ ਹੈ।
ਰਜਨੀ,
ਪਰ ਕਦੇ ਉਸ ਨੂੰ ਵੀ ਲੋੜ,
ਪੈ ਗਈ ਤੇ ਮੈਂ ਵੀ ਉਸਦਾ,
ਸਾਥ ਦਿਆਂਗੀ।
ਅੱਜ ਮੈਂ ਖੁਦ ਨਾਲ ਵਚਨ ਕਰਦੀ ਹਾਂ।