
ਮੈਂ ਜਦੋਂ ਦਾ ਹੋ ਗਿਆ ਤੇਰਾ
ਭੁੱਲਿਆ ਮੈਂ ਸਾਧ ਦਾ ਡੇਰਾ
ਯਾਦ ਰੱਖਿਆ ਪਿਆਰ ਦਾ ਊੜਾ
ਤੇਰਾ ਮੇਰਾ ਪਿਆਰ ਸੋਹਣਿਆ
ਜਿਵੇਂ ਸਾਵਣ ਦਾ ਮਿੱਠਾ ਪੂੜਾ।।
ਸਦਾ ਦੀਵਾਲੀ ਸਾਧ ਦੀ
ਤੇ ਚੱਤੋ ਪਹਿਰ ਬਸੰਤ
ਤੂੰ ਰੱਜ-ਰੱਜ ਜਵਾਨੀਆਂ ਮਾਣੇ
ਰੱਬਾ ਵੱਸਦਾ ਰਹੇ ਮੇਰਾ ਕੰਤ
ਇਹ ਤੇਰੇ ਮੇਰੇ ਪਿਆਰ ਦਾ
ਰਿਸ਼ਤਾ ਰਹੇਗਾ ਗੂੜਾ
ਤੇਰਾ ਮੇਰਾ ਪਿਆਰ ਸੋਹਣਿਆ
ਜਿਵੇਂ ਸਾਵਣ ਦਾ ਮਿੱਠਾ ਪੂੜਾ।।
ਨਾਲ ਤੇਰੇ ਮੈਂ ਰਹਾਂ ਸੁਹਾਗਣ
ਬਿੰਨ ਤੇਰੇ ਦੋਜ਼ਖ਼ ਦੀ ਭਾਗਣ
ਤੇਰੀ ਮੇਰੀ ਪ੍ਰੀਤ ਸੋਹਣਿਆ
ਜਿਵੇਂ ਬੀਨ ਤੇ ਨਾਗਨ
ਦੁੱਖ-ਸੁੱਖ ‘ਚ ਤੇਰੇ ਨਾਲ ਮਰਾਂਗੀ
ਸਦਾ ਬਣਕੇ ਰਹਾਂਗੀ ਤੇਰੀ ਹੂਰਾਂ
ਤੇਰਾ ਮੇਰਾ ਪਿਆਰ ਸੋਹਣਿਆ
ਜਿਵੇਂ ਸਾਵਣ ਦਾ ਮਿੱਠਾ ਪੂੜਾ।।
ਲਾਡੀ ਸਲੋਤਰਾ
9780418357