
ਕਿੱਥੋ ਆਏ ਤੇ ਕਿੱਧਰ ਜਾਣਾ? ਸਮਝ ਨਾ ਸਕਿਆ ਰੰਕ ਨਾ ਰਾਣਾ|
ਕਿੱਥੋਂ ਆਇਆ ਕਿੱਥੇ ਖਾਣਾ? ਇਹ ਗਲ ਜਾਣੇ ਨਾ ਸੰਸਾਰੀ,
ਜੇ ਏਸੇ ਗਲ ਦੀ ਸਮਝ ਪਈ, ਤਾਂ ਸਮਝੋ ਸਮਝਦਾਰੀ।
ਜਿੰਨੇ ਵੀ ਸੰਤ ਫਕੀਰ ਹੋਏ, ਇਸ ਗਲ ਦੀ ਭਗਤੀ ਕਰਦੇ ਰਹੇ|
ਕੁਝ ਸਮਝ ਗਏ ਕੋਈ ਨਾ ਸਮਝੇ,ਕਈ ਅੰਦਰੋ ਅੰਦਰੀ ਮਰਦੇ ਰਹੇ|
ਇਸ ਭੇਦ ਨੂੰ ਸਮਝਣ ਲਈ ਲੋਕੋ, ਸੰਤਾਂ ਸਾਰੀ ਉਮਰ ਗੁਜਾਰੀ,
ਕਈ ਤਰਾਂ ਦੀ ਭਗਤੀ ਕਰਦੇ ਰਹੇ,ਕਈ ਠੰਡ ਚ’ ਸੁਣਿਆ ਠਰਦੇ ਰਹੇ|
ਕਈ ਪਾਣੀ ਦੇ ਵਿਚ ਬੈਠ ਗਏ,ਕਈ ਪਾਣੀ ਦੇ ਵਿਚ ਤਰਦੇ ਰਹੇ |
ਉਸ ਮਾਲਕ ਨੂੰ ਪਾਉਣ ਲਈ,ਕਈ ਕਰਦੇ ਰਹੇ ਤਿਆਰੀ|
ਕਈ ਸੰਤਾਂ ਧੂਣੀਆ ਤਾਂਈਆ ਨੇ,ਚਾਰੇ ਪਾਸੇ ਅੱਗਾ ਲਾਈਆਂ ਨੇ,
ਕਈ ਨਾਂਗੇ ਸਾਧੂ ਬੰਣ ਗਏ,ਕਿਸੇ ਨਪੀਆਂ ਲੇਫ,ਤਲਾਈਆਂ ਨੇ,
ਕਈ ਘਰ ਚ ਬੈਠ ਨਾਂ ਜਪਦੇ ਰਹੇ,ਜੀਹਨਾ ਵੇਖੀ ਰੂਹ ਪਿਆਰੀ।
ਕਈ ਅੰਨਜਲ ਮੂੰਹ ਚ ਪਾਉਂਦੇ ਨਾ,ਕਈ ਸਾਲਾ ਬੰਧੀ ਨਾਉਂ ਦੇ ਨਾ|
ਕਈ ਆਪਣਾਂ ਆਪ ਬਚਾਉਦੇ ਨਾ,ਕਈ
ਤਨ ਤੇ ਲੀੜੇ ਪਾਉਦੇ ਨਾ
ਨਹੀਂ ਰਬ ਉਹਨਾਂ ਨੂੰ ਮਿਲਿਆ ਸੀ,ਕਈ
ਛਡਗੇ ਦੁਨੀਆਦਾਰੀ ।
‘ਸੰਧੂ’ ਕੱਲਾ ਬੈਠਕੇ ਸੋਚੇ ਵੇ,ਤੇਰੇ ਦਰਸ਼ਨ ਨੂੰ ਮਨ ਲੋਚੇ ਵੇ,
ਸਾਨੂੰ ਮਿਲ ਸਜਣਾਂ ਘਰ ਆਕੇ ਵੇ, ਕਿਸਮਤ ਤੇ ਮਾਰ ਨਾ ਪੋਚੇ ਵੇ,
ਅਸੀਂ ਸਜਣਾਂ ਤੈਨੂੰ ਮਿਲਣਾ ਵੇ,ਲੈ ਛਡ ਦਿਤੀ ਸਰਦਾਰੀ।
ਹਰੀ ਸਿੰਘ ਸੰਧੂ ਸੁਖੇਵਾਲਾ
98774-76161