9.6 C
United Kingdom
Saturday, March 7, 2026

More

    ਫਰਿਜ਼ਨੋ ਦੀ ਮਾਣਮੱਤੀ ਸ਼ਖ਼ਸੀਅਤ ਗੁਰਚਰਨ ਸਿੰਘ ਰੱਕੜ ਨਹੀਂ ਰਹੇ।

    ਫਰਿਜ਼ਨੋ (ਕੈਲੇਫੋਰਨੀਆ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਉੱਘੇ ਸਮਾਜਸੇਵੀ ਅਤੇ ਫਰਿਜ਼ਨੋ ਇਲਾਕੇ ਦੀ ਬਹੁਪੱਖੀ ਸ਼ਖ਼ਸੀਅਤ ਸ. ਗੁਰਚਰਨ ਸਿੰਘ ਰੱਕੜ ਕੁਝ ਦਿਨ ਪਹਿਲਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਸੰਘਰਸ਼ ਕਰਦੇ ਆਖਰ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਫਰਿਜ਼ਨੋ, ਕਰਮਨ ਅਤੇ ਮੈਡੇਰਾ ਗੁਰੂਘਰਾਂ ਚ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਆ ਰਹੇ ਸਨ, ਅਤੇ ਕਮਿਊਨਿਟੀ ਦੇ ਹਰ ਕਾਰਜ਼ ਵਿੱਚ ਵਧ-ਚੜਕੇ ਹਿੱਸਾ ਪਾਉਂਦੇ ਰਹਿੰਦੇ ਸਨ। ਉਹ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਢਾਹਾਂ ਕਲੇਰਾਂ ਵਾਲਿਆਂ ਦੇ ਕਰੀਬੀ ਸਾਥੀ ਰਹੇ, ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹੋਣ ਤੋਂ ਇਲਾਵਾ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਅਤੇ ਅਮਰੀਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਆਗੂ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਤੋਂ ਇਲਾਵਾ ਸਾਡੀ ਕਮਿਊਨਿਟੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!